News

ਸਾਬਕਾ ਮੰਤਰੀ ਵਿਜੈ ਸਿੰਗਲਾ ਨੂੰ 24 ਜੂਨ ਤੱਕ ਭੇਜਿਆ ਨਿਆਇਕ ਹਿਰਾਸਤ ’ਚ

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ 24 ਜੂਨ ਤੱਕ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਵਿਜੈ ਸਿੰਗਲਾ ਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ ਸੀ। ਇਸ ਸਮੇਂ ਵਿਜੈ ਸਿੰਗਲਾ ਰੋਪੜ ਜੇਲ੍ਹ ਵਿੱਚ ਹਨ। ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਮੰਤਰੀ ਦਾ ਅਹੁਦਾ ਗਵਾਉਣਾ ਪਿਆ ਹੈ।

Punjab CM's anti-corruption action: Know who is sacked Health Minister Vijay  Singla, charges against him

ਦੱਸ ਦਈਏ ਕਿ 27 ਮਈ ਨੂੰ ਮੁਹਾਲੀ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫਤਾਰ ਕਰਕੇ ਵਿਜੈ ਸਿੰਗਲਾ ਨੂੰ ਮੁਹਾਲੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਨੇ ਇਸ ਮਾਮਲੇ ’ਚ ਤਿੰਨ ਦਿਨਾਂ ਰਿਮਾਂਡ ਦਿੱਤਾ ਸੀ। ਡਾ. ਸਿੰਗਲਾ ਨੂੰ ਸੀ.ਐਮ ਭਗਵੰਤ ਮਾਨ ਨੇ ਬਰਖਾਸਤ ਕਰ ਦਿੱਤਾ ਸੀ।

ਮਾਨ ਨੇ ਦਾਅਵਾ ਕੀਤਾ ਸੀ ਕਿ ਸਿੰਗਲਾ ਸਿਹਤ ਵਿਭਾਗ ਦੇ ਹਰ ਕੰਮ ਲਈ 1 ਫੀਸਦੀ ਕਮਿਸ਼ਨ ਮੰਗ ਰਹੇ ਹਨ। ਜਿਸ ਦੀ ਉਸ ਕੋਲ ਰਿਕਾਰਡਿੰਗ ਹੈ। ਜਦੋਂ ਮੰਤਰੀ ਨੂੰ ਪੁੱਛਿਆ ਤਾਂ ਉਸ ਨੇ ਗਲਤੀ ਮੰਨ ਲਈ। ਜਿਸ ਤੋਂ ਬਾਅਦ ਮਾਨ ਨੇ ਮੰਤਰੀ ਖਿਲਾਫ ਮਾਮਲਾ ਦਰਜ ਕਰਨ ਲਈ ਕਿਹਾ। ਵਿਭਾਗ ਦੇ ਹੀ ਸੁਪਰਡੈਂਟ ਇੰਜਨੀਅਰ ਦੇ ਬਿਆਨਾਂ ’ਤੇ ਮੰਤਰੀ ਅਤੇ ਉਸ ਦੇ ਓਐਸਡੀ ਭਤੀਜੇ ’ਤੇ ਭ੍ਰਿਸ਼ਟਾਚਾਰ ਵਿਰੋਧੀ ਐਕਟ ਦਾ ਪਰਚਾ ਦਰਜ ਕੀਤਾ ਗਿਆ ਹੈ।

Click to comment

Leave a Reply

Your email address will not be published.

Most Popular

To Top