ਸਾਬਕਾ ਮੰਤਰੀ ਆਸ਼ੂ ਨੂੰ 14 ਦਿਨ ਦੀ ਜਿਊਡੀਸ਼ੀਅਲ ਹਿਰਾਸਤ ਲਈ ਭੇਜਿਆ ਪਟਿਆਲਾ ਜੇਲ੍ਹ

 ਸਾਬਕਾ ਮੰਤਰੀ ਆਸ਼ੂ ਨੂੰ 14 ਦਿਨ ਦੀ ਜਿਊਡੀਸ਼ੀਅਲ ਹਿਰਾਸਤ ਲਈ ਭੇਜਿਆ ਪਟਿਆਲਾ ਜੇਲ੍ਹ

ਪੰਜਾਬ ਦੀ ਵਿਜ਼ੀਲੈਂਸ ਮਹਿਕਮੇ ਵੱਲੋਂ ਖੁਰਾਕ ਦੀ ਢੋਆਈ ਅਤੇ ਲੇਬਰ ਦੇ ਠੇਕੇ ਵਿੱਚ ਹੋਏ ਅਖੌਤੀ ਘਪਲੇ ਵਿੱਚ ਨਾਮਜ਼ਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸ਼ੁੱਕਰਵਾਰ ਤਿੰਨ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੇ ਨਵਾਂਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Punjab: Now ex-minister Bharat Bhushan Ashu moves HC fearing arrest in  'false case' | Cities News,The Indian Express

ਇੱਥੋਂ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਉਹਨਾਂ ਨੂੰ 14 ਦਿਨ ਦੇ ਜਿਊਡੀਸ਼ੀਅਲ ਰਿਮਾਂਡ ਤੇ ਪਟਿਆਲਾ ਜੇਲ੍ਹ ਭੇਜਿਆ ਗਿਆ ਹੈ। ਇਸ ਮੌਕੇ ਉਹਨਾਂ ਨੇ ਵਕੀਲ ਰਾਜੀਵ ਕੌਸ਼ਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਭਾਰਤ ਭੂਸ਼ਣ ਆਸ਼ੂ ਤੇ ਪੰਜਾਬ ਸਰਕਾਰ ਵੱਲੋਂ ਝੂਠਾ ਕੇਸ ਦਰਜ ਕੀਤਾ ਗਿਆ ਹੈ। ਸਰਕਾਰ ਦਾ ਮੰਤਵ ਉਹਨਾਂ ਨੂੰ ਜਨਵਰੀ ਮਹੀਨੇ ਵਿੱਚ ਹੋਣ ਵਾਲੇ ਲੋਕਲ ਬਾਡੀ ਦੇ ਚੋਣਾਂ ਵਿੱਚ ਉਹਨਾਂ ਦੀ ਐਕਟਿਵਿਟੀ ਨੂੰ ਰੋਕਣਾ ਹੈ।

Leave a Reply

Your email address will not be published.