News

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਖਰਾਬ ਦੀ ਖ਼ਬਰ ਸਾਹਮਣੇ ਆਈ ਹੈ। ਉਹਨਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਵੱਲੋਂ ਜਾਂਚ ਜਾਰੀ ਹੈ। ਟੈਸਟ ਰਿਪੋਰਟਾਂ ਆਉਣ ਮਗਰੋਂ ਹੀ ਸਥਿਤੀ ਸਾਫ਼ ਹੋ ਸਕੇਗੀ।

ਦਸ ਦਈਏ ਕਿ ਸ਼ੁੱਕਰਵਾਰ ਸਵੇਰੇ ਪ੍ਰਕਾਸ਼ ਸਿੰਘ ਬਾਦਲ ਨੂੰ ਪੀਜੀਆਈ ਲਿਆਂਦਾ ਗਿਆ ਹੈ। ਬਾਦਲ ਦੀ ਉਮਰ 93 ਸਾਲ ਹੈ। ਉਹਨਾਂ ਨੂੰ ਪੇਟ ਸਕੈਨ ਲਈ ਪੀਜੀਆਈ ਲਿਆਂਦਾ ਗਿਆ ਹੈ। ਉਹਨਾਂ ਦੇ ਸਿਹਤ ਸੰਬੰਧੀ ਟੈਸਟ ਕੀਤੇ ਜਾ ਰਹੇ ਹਨ।

ਇਸ ਤੋਂ ਬਾਅਦ ਹੀ ਡਾਕਟਰਾਂ ਵੱਲੋਂ ਉਹਨਾਂ ਨੂੰ ਹਸਪਤਾਲ ਵਿੱਚ ਰੱਖਣ ਜਾਂ ਛੁੱਟੀ ਦੇ ਬਾਰੇ ਫ਼ੈਸਲਾ ਲਿਆ ਜਾਵੇਗਾ। ਦਸ ਦਈਏ ਕਿ ਹਾਲ ਹੀ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਪਦਮ ਵਿਭੂਸ਼ਣ ਸਨਮਾਨ ਵਾਪਸ ਕੀਤਾ ਹੈ। ਉਹ ਇਸ ਫ਼ੈਸਲੇ ਲਈ ਸੁਰਖੀਆਂ ਵਿੱਚ ਵੀ ਸੀ। ਬਾਦਲ ਐਮਰਜੈਂਸੀ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਲਈ ਜੇਲ ਵੀ ਗਏ ਸੀ।

Click to comment

Leave a Reply

Your email address will not be published.

Most Popular

To Top