ਸਾਬਕਾ ਪੁਲਿਸ ਮੁਖੀ ਵੀਕੇ ਭਾਵਰਾ ਨੇ ਕਾਰਨ ‘ਦੱਸੋ ਨੋਟਿਸ’ ਦਾ ਦਿੱਤਾ ਇਹ ਜਵਾਬ

 ਸਾਬਕਾ ਪੁਲਿਸ ਮੁਖੀ ਵੀਕੇ ਭਾਵਰਾ ਨੇ ਕਾਰਨ ‘ਦੱਸੋ ਨੋਟਿਸ’ ਦਾ ਦਿੱਤਾ ਇਹ ਜਵਾਬ

ਪੰਜਾਬ ਦੇ ਸਾਬਕਾ ਡੀਜੀਪੀ-ਕਮ-ਚੇਅਰਮੈਨ ਵੀਕੇ ਭਾਵਰਾ ਜਿਹਨਾਂ ਨੂੰ ਪਿਛਲੇ ਹਫ਼ਤੇ ਪੰਜਾਬ ਦੇ ਪੁਲਿਸ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਉਹਨਾਂ ਨੇ ਹੁਣ ਕਾਰਨ ‘ਦੱਸੋ ਨੋਟਿਸ’ ਦਾ ਜਵਾਬ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਵਰਾ ਨੇ ਨੋਟਿਸ ਵਿੱਚ ਦਰਜ ਅਪਰਾਧਿਕ ਘਟਨਾਵਾਂ ਬਾਰੇ ਸੂਬਾ ਸਰਕਾਰ ਨੂੰ 20 ਤੋਂ ਵੱਧ ਸਵਾਲ ਪੁੱਛੇ ਹਨ।

ਉਹਨਾਂ ਨੇ ਇਹਨਾਂ ਸਾਰੀਆਂ ਘਟਨਾਵਾਂ ਦੇ ਅੰਕੜਿਆਂ ਅਤੇ ਵਿਸ਼ਲੇਸ਼ਣ ਦੇ ਨਾਲ-ਨਾਲ ਰਿਕਾਰਡ ਮੰਗਿਆ ਹੈ, ਜਿਸ ਦੇ ਆਧਾਰ ਤੇ ਸਰਕਾਰ ਨੇ ਅਨੁਮਾਨ ਲਾਇਆ ਹੈ ਕਿ ਇਹਨਾਂ ਨਾਲ ਗਲਤ  ਤਰੀਕੇ ਨਾਲ ਨਜਿੱਠਿਆ ਗਿਆ ਸੀ। ਭਾਵਰਾ ਨੇ ਸੋਮਵਾਰ ਨੂੰ ਰਾਜ ਦੇ ਡੀਜੀਪੀ ਦਾ ਅਹੁਦਾ ਛੱਡ ਦਿੱਤਾ ਅਤੇ ਪੀਪੀਐਚਸੀ ਦੇ ਚੇਅਰਮੈਨ ਵਜੋਂ ਸ਼ਾਮਲ ਹੋ ਗਏ।

ਇਸ ਤੋਂ ਪਹਿਲਾਂ 4 ਜੁਲਾਈ ਨੂੰ ਉਸ ਨੇ ਦੋ ਮਹੀਨੇ ਦੀ ਛੁੱਟੀ ਲੈ ਲਈ ਸੀ, ਜਿਸ ਤੋਂ ਬਾਅਦ ਸਰਕਾਰ ਨੇ ਗੌਰਵ ਯਾਦਵ ਨੂੰ ਕਾਰਜਕਾਰੀ ਰਾਜ ਦੇ ਡੀਜੀਪੀ ਨਿਯੁਕਤ ਕੀਤਾ ਸੀ। ਦੱਸ ਦਈਏ ਕਿ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਡੀਜੀਪੀ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸ਼ਾਰਟਲਿਸਟ ਕੀਤੇ ਗਏ ਤਿੰਨ ਯੋਗ ਅਧਿਕਾਰੀਆਂ ਦੇ ਪੈਨਲ ਵਿੱਚੋਂ ਚੁਣਿਆ ਜਾਵੇ।

Leave a Reply

Your email address will not be published.