News

ਸਾਬਕਾ ਪੀਐਮ ਮਨਮੋਹਨ ਸਿੰਘ ਹੋਏ ਕੋਰੋਨਾ ਮੁਕਤ, ਮਿਲੀ ਛੁੱਟੀ

ਸਾਬਕਾ ਪੀਐਮ ਮਨਮੋਹਨ ਸਿੰਘ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਅੱਜ ਉਹਨਾਂ ਨੂੰ ਏਮਸ ਦੇ ਟ੍ਰਾਮਾ ਸੈਂਟਰ ਤੋਂ ਛੁੱਟੀ ਮਿਲ ਗਈ ਹੈ। ਮਨਮੋਹਨ ਸਿੰਘ ਨੂੰ 19 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਏਮਸ ਦੇ ਟ੍ਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ।

Coronavirus: New coronavirus variant found in United Kingdom, here's what  we know - Times of India

ਸਾਬਕਾ ਪ੍ਰਧਾਨ ਮੰਤਰੀ ਨੂੰ ਕੋਰੋਨਾ ਦੇ ਟੀਕੇ ਕੋਵੈਕਸੀਨ ਦੇ ਦੋ ਡੋਜ਼ ਦਿੱਤੇ ਜਾ ਚੁੱਕੇ ਹਨ। ਡਾ. ਮਨਮੋਹਨ ਸਿੰਘ ਦੀਆਂ ਦੋ ਬਾਈਪਾਸ ਸਰਜਰੀਆਂ ਵੀ ਹੋ ਚੁੱਕੀਆਂ ਹਨ। 1990 ਵਿੱਚ ਉਹਨਾਂ ਦੀ ਪਹਿਲੀ ਸਰਜ਼ਰੀ ਯੂਨਾਇਟੇਡ ਕਿੰਗਡਮ ਵਿੱਚ ਹੋਈ ਸੀ ਅਤੇ 2004 ਵਿੱਚ ਉਹਨਾਂ ਦੀ ਐਸਕਾਰਟ ਹਸਪਤਾਲ ਵਿੱਚ ਐਨਜਿਓਪਲਾਸਿਟੀ ਕੀਤੀ ਗਈ ਸੀ। 2009 ਵਿੱਚ ਏਮਸ ਵਿੱਚ ਉਹਨਾਂ ਦੀ ਦੂਜੀ ਬਾਇਪਾਸ ਸਰਜਰੀ ਹੋਈ ਸੀ। ਪਿਛਲੇ ਸਾਲ ਬੁਖਾਰ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

Click to comment

Leave a Reply

Your email address will not be published. Required fields are marked *

Most Popular

To Top