News

ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਰਿਹਾਇਸ਼ ’ਤੇ ਵਿਜੀਲੈਂਸ ਨੇ ਮਾਰਿਆ ਛਾਪਾ

ਪੰਜਾਬ ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਵਾਰ ਫਿਰ ਤੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਹੈ। ਹਾਲਾਂਕਿ ਹੁਣ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਪੁਲਿਸ ਨੇ ਕਿਹੜੇ ਕੇਸ ਵਿੱਚ ਸੁਮੇਧ ਸੈਣੀ ਦੇ ਸੈਕਟਰ-20 ਵਿੱਚ ਸਥਿਤ ਛਾਪਾ ਮਾਰਿਆ ਹੈ। ਸੈਨੀ ਦੇ ਵਕੀਲ ਰਮਨਪ੍ਰੀਤ ਸਿੰਘ ਵੀ ਰਿਹਾਇਸ਼ ’ਤੇ ਪਹੁੰਚ ਚੁੱਕੇ ਹਨ ਪਰ ਵਿਜੀਲੈਂਸ ਨੇ ਉਹਨਾਂ ਨੂੰ ਵੀ ਕੋਠੀ ਦੇ ਅੰਦਰ ਨਹੀਂ ਜਾਣ ਦਿੱਤਾ।

jagran

ਹਾਲਾਂਕਿ ਦੇਰ ਰਾਤ ਨੂੰ ਲੋਕਲ ਪੁਲਿਸ ਸਟੇਸ਼ਨ ਦੇ ਐਸਐਚਓ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ  ਗਈ। ਵਕੀਲ ਨੇ ਵਿਜ਼ੀਲੈਂਸ ਨੂੰ ਕਿਹਾ ਕਿ ਇਹ ਪ੍ਰਾਈਵੇਟ ਪ੍ਰਾਪਟੀ ਹੈ। ਇਹ ਪ੍ਰਾਪਟੀ ਉਹਨਾਂ ਦੀ ਕਸਟਡੀ ਵਿੱਚ ਨਹੀਂ ਹੈ ਇਸ ਲਈ ਉਹ ਉਸ ਨੂੰ ਰੋਕ ਨਹੀਂ ਸਕਦੇ। ਉਹਨਾਂ ਨੇ ਜਿਹੜੀ ਕਾਰਵਾਈ ਕਰਨੀ ਹੈ ਉਸ ਲਈ ਪਹਿਲਾਂ ਸਥਾਨਕ ਪੁਲਿਸ ਨੂੰ ਸੂਚਿਤ ਕਰੋ। ਇਸ ਤੇ ਵਿਜ਼ੀਲੈਂਸ ਅਧਿਕਾਰੀਆਂ ਨੇ ਕਿਹਾ ਕਿ, ‘ਉਹ ਉਹਨਾਂ ਦੇ ਕੰਮ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ। ਉਹ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਨ।’

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੈਣੀ ਮੁਹਾਲੀ ਦੇ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰਨ ਤੇ ਬੇਅਦਬੀ ਤੇ ਗੋਲੀ ਕਾਂਡ ਦੇ ਕੇਸਾਂ ਵਿੱਚ ਘਿਰੇ ਹੋਏ ਹਨ। ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀਜੀਪੀ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦਾ ਨਵਾਂ ਕੇਸ ਮੁਹਾਲੀ ਦੇ ਵਿਜੀਲੈਂਸ ਥਾਣੇ ’ਚ ਦਰਜ ਕੀਤਾ ਗਿਆ ਹੈ। ਸੈਣੀ ਦੇ ਵਕੀਲ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਸੈਣੀ ਵਿਰੁੱਧ ਦਰਜ ਐਫਆਈਆਰ ਦੀ ਕਾਪੀ ਦਿਖਾਉਣ ਲਈ ਵੀ ਕਿਹਾ।

ਇਸ ਹੰਗਾਮੇ ਦੌਰਾਨ ਚੰਡੀਗੜ੍ਹ ਸੈਕਟਰ-19 ਥਾਣੇ ਦੇ ਐਸਐਚਓ ਮਲਕੀਤ ਕੁਮਾਰ ਪੁਲਿਸ ਮੁਲਾਜ਼ਮਾਂ ਸਮੇਤ ਮੌਕੇ ‘ਤੇ ਪਹੁੰਚੇ। ਕਰੀਬ ਪੌਣੇ ਘੰਟੇ ਬਾਅਦ ਰਾਤ 9:15 ਵਜੇ ਵਿਜੀਲੈਂਸ ਦੇ 2 ਅਧਿਕਾਰੀ, ਸਥਾਨਕ ਪੁਲਿਸ ਤੇ ਸੈਣੀ ਦੇ ਵਕੀਲ ਦੇ ਨਾਲ ਘਰ ਵਿੱਚ ਦਾਖਲ ਹੋਏ। ਕੋਠੀ ਦੇ ਕਮਰਿਆਂ ਤੋਂ ਇਲਾਵਾ ਟੀਮ ਨੇ ਪੋਰਟ ਤੇ ਗਾਰਡਨ ‘ਚ ਰੱਖੇ ਗਮਲਿਆਂ ਤਕ ਦੀ ਵੀ ਤਲਾਸ਼ੀ ਲਈ। ਸੈਣੀ ਦੇ ਘਰ ‘ਚ ਰੇਡ ਕਿਸ ਮਾਮਲੇ ‘ਚ ਪਾਈ ਗਈ ਹੈ? ਵਿਜੀਲੈਂਸ ਬਿਊਰੋ ਦੇ ਅਧਿਕਾਰੀ ਇਸ ਬਾਰੇ ਕੁਝ ਵੀ ਦੱਸਣ ਲਈ ਤਿਆਰ ਨਹੀਂ।

ਅਧਿਕਾਰੀਆਂ ਨੇ ਕਿਹਾ ਕਿ, “ਉਨ੍ਹਾਂ ਨੂੰ ਪਹਿਲਾਂ ਆਪਣੀ ਕਾਰਵਾਈ ਪੂਰੀ ਕਰਨੀ ਹੈ, ਉਸ ਤੋਂ ਬਾਅਦ ਉਹ ਇਸ ਬਾਰੇ ਗੱਲ ਕਰਨਗੇ। ਇਹ ਵੀ ਚਰਚਾ ਹੈ ਕਿ ਸੈਣੀ ਖ਼ਿਲਾਫ ਜ਼ਮੀਨ ਨਾਲ ਜੁੜੇ ਭ੍ਰਿਸ਼ਟਾਚਾਰ ਦਾ ਤਾਜ਼ਾ ਮਾਮਲਾ ਦਰਜ ਕੀਤਾ ਗਿਆ ਹੈ।” ਵਿਜੀਲੈਂਸ ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੇ ਸੈਕਟਰ-19 ਥਾਣੇ ਦੇ ਐਸਐਚਓ ਮਲਕੀਤ ਕੁਮਾਰ ਦਲਬਲ ਸਮੇਤ ਮੌਕੇ ‘ਤੇ ਪਹੁੰਚ ਗਏ। ਤਕਰੀਬਨ ਪੌਣੇ ਘੰਟੇ ਦੇ ਬਾਅਦ, ਸਥਾਨਕ ਪੁਲਿਸ ਤੇ ਵਿਜੀਲੈਂਸ ਅਧਿਕਾਰੀਆਂ ਦੇ ਸਮਝੌਤੇ ‘ਤੇ ਕੋਠੀ ਦਾ ਗੇਟ ਰਾਤ 9.14 ਵਜੇ ਖੋਲ੍ਹਿਆ ਗਿਆ।

ਸਾਲ 2015 ਵਿੱਚ ਜਦੋਂ ਪੰਜਾਬ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਤੇ ਉਸ ਤੋਂ ਬਾਅਦ ਬਹਿਬਲਕਲਾਂ ਤੇ ਕੋਟਕਪੂਰਾ ਵਿੱਚ ਲੋਕਾਂ ‘ਤੇ ਗੋਲੀਬਾਰੀ ਕੀਤੀ ਗਈ ਸੀ, ਉਸ ਸਮੇਂ ਸੁਮੇਧ ਸਿੰਘ ਸੈਣੀ ਪੰਜਾਬ ਦੇ ਡੀਜੀਪੀ ਸਨ। ਇਸ ਸਬੰਧੀ ਸੈਣੀ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ।

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਸੱਤਾ ਵਿੱਚ ਆਈ ਸੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ। ਹਾਈ ਕੋਰਟ ਵੱਲੋਂ ਉਸ ਐਸਆਈਟੀ ਦੀ ਰਿਪੋਰਟ ਨੂੰ ਰੱਦ ਕਰਨ ਤੋਂ ਬਾਅਦ ਕੈਪਟਨ ਸਰਕਾਰ ਨੇ ਹਾਲ ਹੀ ਵਿੱਚ ਬੇਅਦਬੀ ਮਾਮਲੇ ਦੀ ਜਾਂਚ ਲਈ ਇੱਕ ਨਵੀਂ ਐਸਆਈਟੀ ਬਣਾਈ ਹੈ। ਇਸ ਐਸਆਈਟੀ ਨੇ ਪਿਛਲੇ ਦਿਨੀਂ ਵੀ ਸੈਣੀ ਤੋਂ ਪੁੱਛਗਿੱਛ ਕੀਤੀ ਸੀ।

Click to comment

Leave a Reply

Your email address will not be published.

Most Popular

To Top