ਸਾਬਕਾ ਡੀਜੀਪੀ ਭਵਰਾ ਨੂੰ ਸਰਕਾਰ ਨੇ ‘ਕਾਰਨ ਦੱਸੋ’ ਨੋਟਿਸ ਕੀਤਾ ਜਾਰੀ

 ਸਾਬਕਾ ਡੀਜੀਪੀ ਭਵਰਾ ਨੂੰ ਸਰਕਾਰ ਨੇ ‘ਕਾਰਨ ਦੱਸੋ’ ਨੋਟਿਸ ਕੀਤਾ ਜਾਰੀ

ਪੰਜਾਬ ਦੇ ਸਾਬਕਾ ਡੀਜੀਪੀ ਵੀਕੇ ਭਵਰਾ ਨੂੰ ਪੰਜਾਬ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਮਈ ਮਹੀਨੇ ਵਿੱਚ ਪਟਿਆਲਾ ਹਿੰਸਾ, ਇੰਨਟੈਲੀਜੈਂਸ ਹੈਡਕੁਆਰਟਰ ਤੇ ਹਮਲਾ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਲੈ ਕੇ ਨਾਨ ਪਰਫਾਰਮੈਂਸ ਲਈ ਇਹ ਨੋਟਿਸ ਜਾਰੀ ਕੀਤੀ ਗਿਆ ਹੈ।

ਦੱਸ ਦਈਏ ਕਿ ਮਈ ਮਹੀਨੇ ਵਿੱਚ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 4 ਜੁਲਾਈ ਨੂੰ ਡੀਜੀਪੀ ਭਵਰਾ ਦੋ ਮਹੀਨੇ ਦੀ ਛੁੱਟੀ ਤੇ ਚਲੇ ਗਏ ਸੀ ਅਤੇ ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਪੰਜਾਬ ਦੇ ਡੀਜੀਪੀ ਦਾ ਵਾਧੂ ਚਾਰਜ ਦੇ ਦਿੱਤਾ ਸੀ। ਹੁਣ 4 ਸਤੰਬਰ ਨੂੰ ਡੀਜੀਪੀ ਭਵਰਾ ਦੀ ਛੁੱਟੀ ਖ਼ਤਮ ਹੋ ਰਹੀ ਹੈ। ਉਹਨਾਂ ਨੂੰ ਛੁੱਟੀ ਵਧਾਉਣ ਜਾਂ ਦੂਜੀ ਥਾਂ ਪੋਸਟਿੰਗ ਲੈਣ ਦੀ ਸਲਾਹ ਦਿੱਤੀ ਗਈ ਸੀ ਪਰ ਸਰਕਾਰ ਦੀ ਗੱਲ ਨਾ ਮੰਨਣ ਤੇ ਭਵਰਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

Leave a Reply

Your email address will not be published.