Punjab

ਸਾਬਕਾ ਜੱਥੇਦਾਰ ਰਣਜੀਤ ਸਿੰਘ ਖੋਲ੍ਹਣਗੇ ਲਾਪਤਾ ਸਰੂਪਾਂ ਬਾਰੇ ਸਾਰੇ ਭੇਦ, ਹਰਪ੍ਰੀਤ ਸਿੰਘ ਤੇ ਲੌਂਗੋਵਾਲ ਨੂੰ ਕਰਤਾ ਚੈਲੰਜ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਅਜੇ ਤਕ ਸੁਲਝਿਆ ਨਹੀਂ ਹੈ। ਹੁਣ ਇਹ ਮੁੱਦਾ ਹੋਰ ਗਰਮਾਉਣ ਦੇ ਆਸਾਰ ਬਣ ਗਏ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਰਣਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਸਿੱਖ ਸੰਗਤ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।

ਉਹਨਾਂ ਅੱਗੇ ਲਿਖਿਆ ਕਿ ਜੇ ਉਹਨਾਂ ਦੋਵਾਂ ਨੇ ਅਜਿਹਾ ਨਾ ਕੀਤਾ ਤਾਂ ਉਹ ਉਸੇ ਦਿਨ ਲਾਪਤਾ ਪਾਵਨ ਸਰੂਪਾਂ ਸਬੰਧੀ ਸਬੂਤ ਜਨਤਕ ਕਰ ਦੇਣਗੇ। ਉਹਨਾਂ ਕਿਹਾ ਕਿ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਦੀ ਅਸਲ ਜਾਂਚ ਰਿਪੋਰਟ ਜਾਣਬੁੱਝ ਕੇ ਜਨਤਕ ਨਹੀਂ ਕੀਤੀ ਜਾ ਰਹੀ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿਹੜੀ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਜਾਂ ਤਾਂ ਉਹ ਅਧੂਰੀ ਹੈ ਜਾਂ ਗਲਤ ਹੈ। ਉਹਨਾਂ ਦਾਅਵਾ ਕੀਤਾ ਕਿ ਅਸਲ ਜਾਂਚ ਰਿਪੋਰਟ ਦੀ ਕਾਪੀ ਉਹਨਾਂ ਕੋਲ ਹੈ। ਐਸਜੀਪੀਸੀ ਤੇ ਅਕਾਲ ਤਖ਼ਤ ਸਾਹਿਬ ਸੰਗਤ ਦੇ ਪ੍ਰਤੀ ਜਵਾਬਦੇਹ ਹਨ।

ਇਸ ਲਈ ਦੋਵੇਂ ਅਹੁਦੇਦਾਰ ਸੱਤ ਨਵੰਬਰ ਨੂੰ ਸੰਗਤ ਸਾਹਮਣੇ ਪੇਸ਼ ਹੋ ਕੇ ਸੱਚਾਈ ਬਿਆਨ ਕਰਨ। SGPC ਦੇ ਪ੍ਰਧਾਨ ਲੌਂਗੋਵਾਲ ਵੱਲੋਂ ਗਾਇਬ ਸਰੂਪਾਂ ਦੀ ਭੇਟਾ ਕਮੇਟੀ ਦੇ ਰਿਕਾਰਡ ‘ਚ ਜਮ੍ਹਾ ਨਾ ਕਰਾਉਣ ਦੇ ਦਾਅਵੇ ਨੂੰ ਖਾਰਜ ਕਰਦਿਆਂ ਸਾਬਕਾ ਜਥੇਦਾਰ ਨੇ ਕਿਹਾ ਕਿ ਭੇਟਾ ਦਾ ਘਪਲਾ ਸਾਲ 2013 ਤੋਂ 2015 ਤਕ ਦਾ ਹੈ।

ਸਿੱਖ ਸੰਗਤ 2015 ਤੋਂ ਬਾਅਦ ਲਾਪਤਾ ਹੋਏ ਸਰੂਪਾਂ ਦੀ ਸੱਚਾਈ ਨੂੰ ਜਾਣਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਸਿੱਖ ਸੰਗਤ ਨੂੰ ਇਹ ਜਾਣਨ ਦਾ ਹੱਕ ਹੈ ਕਿ ਇਹ ਪਾਵਨ ਸਰੂਪ ਕਿਹੜੇ ਲੋਕਾਂ ਦੇ ਕਹਿਣ ‘ਤੇ ਕਿਹੜੀਆਂ ਸੰਸਥਾਵਾਂ, ਵਿਅਕਤੀਆਂ ਤੇ ਡੇਰਿਆ ਨੂੰ ਦਿੱਤੇ ਗਏ ਹਨ। ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਉਹ ਸੂਚੀ ਮੌਜੂਦ ਹੈ, ਜਿਸ ‘ਚ ਪਾਵਨ ਸਰੂਪ ਕਿਸ ਨੂੰ ਦਿੱਤੇ ਗਏ ਤੇ ਉਹ ਕਿੱਥੇ ਹਨ, ਇਸ ਦੀ ਜਾਣਕਾਰੀ ਤੇ ਤਸਵੀਰਾਂ ਤਕ ਉਨ੍ਹਾਂ ਕੋਲ ਮੌਜੂਦ ਹਨ।

Click to comment

Leave a Reply

Your email address will not be published. Required fields are marked *

Most Popular

To Top