ਸਾਧਵੀ ਦੇਵਾ ਠਾਕੁਰ ਨੇ ਰਾਗਨੀ ਤਿਵਾੜੀ ਨੂੰ ਦਿੱਤਾ ਮੋੜਵਾਂ ਜਵਾਬ

ਕਿਸਾਨ ਦਿੱਲੀ ‘ਚ ਖੇਤੀ ਕਾਨੂੰਨਾਂ ਖਿਲਾਫ਼ ਡੱਟੇ ਹੋਏ ਹਨ। ਇੱਕ ਪਾਸੇ ਜਿੱਥੇ ਇਸ ਅੰਦੋਲਨ ਦੀ ਕਾਫ਼ੀ ਚਰਚਾ ਹੋ ਰਹੀਆਂ ਹਨ ,ਉੱਥੇ ਹੀ ਵਿਰੋਧੀਆਂ ਵੱਲੋਂ ਕਿਸਾਨੀ ਅੰਦੋਲਨ ਨੂੰ ਹਾਈਜੈਕ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਹਨ।

ਸੋਸ਼ਲ਼ ਮੀਡੀਆ ‘ਤੇ ਇੱਕ ਰਾਗਨੀ ਤਿਵਾੜੀ ਨਾਮ ਦੀ ਔਰਤ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕਿਸਾਨ ਆਪਣਾ ਅੰਦੋਲਨ 16 ਦਸੰਬਰ ਤੱਕ ਖਤਮ ਨਹੀਂ ਕਰਦੇ ਤਾਂ ਉਸ ਵੱਲੋਂ ਕਿਸਾਨੀ ਅੰਦੋਲਨ ਬੰਦ ਕਰਵਾਇਆ ਜਾਵੇਗਾ।
ਇਸ ਬਿਆਨ ‘ਤੇ ਦੇਵਾ ਇੰਡੀਆ ਫਾਊਡੇਸ਼ਨ ਹਰਿਆਣਾ ਦੀ ਡਾਇਰੈਕਟਰ ਸਾਧਵੀ ਦੇਵਾ ਠਾਕੁਰ ਵੱਲੋਂ ਰਾਗਨੀ ਤਿਵਾੜੀ ਨੂੰ ਮੋੜਵਾਂ ਜਵਾਬ ਦੇ ਕੇ ਕਿਸਾਨਾਂ ਦੀਆਂ ਤਾਰੀਫ਼ਾਂ ਦੇ ਪੁੱਲ ਬੰਨੇ ਗਏ ਹਨ। ਸਾਧਵੀ ਦੇਵਾ ਠਾਕੁਰ ਨੇ ਕਿਹਾ ਹੈ ਕਿ ਕਿਸਾਨਾਂ ਦਾ ਸਮਰੱਥਨ ਕਰਨ ਕਰ ਕੇ ਉਸ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦਾ ਸਮਰੱਥਨ ਕਰੇਗੀ।
ਇਸ ਮੌਕੇ ‘ਤੇ ਸਾਦਵੀ ਦੇਵਾ ਠਾਕੁਰ ਨੇ ਮੋਦੀ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਵੀ ਲਾਇਆ ਹੈ। ਦੱਸ ਦੇਈਏ ਕਿ ਲੰਮੇ ਸਮੇਂ ਤੋਂ ਕਿਸਾਨਾਂ ਦਾ ਦਿੱਲੀ ‘ਚ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰੇ। ਹਾਲਾਂਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਕਾਫ਼ੀ ਸ਼ਾਤਮਈ ਮੰਨਿਆ ਜਾ ਰਿਹਾ ਹੈ ਪਰ ਉੱਥੇ ਹੀ ਵਿਰੋਧੀਆਂ ਵੱਲੋਂ ਕਿਸਾਨੀ ਅੰਦੋਲਨ ‘ਤੇ ਖਾਲਿਸਤਾਨੀਆਂ ਦਾ ਅੰਦੋਲਨ ਹੋਣ ਦੇ ਇਲਜ਼ਾਮ ਲਾਏ ਜਾ ਰਹੇ ਹਨ।
