News

ਸਾਥੀ ਟੀਚਰਾਂ ‘ਤੇ ਜਲੀਲ ਕਰਨ ਦੇ ਇਲਜ਼ਾਮ ਲਾ ਅਧਿਆਪਕਾ ਨੇ ਲਿਆ ਫਾਹਾ

ਕਪੂਰਥਲਾ ਦੇ ਥਾਣਾ ਬੇਗੋਵਾਲ ਅਧੀਨ ਪਿੰਡ ਮਿਆਣੀ ਭੱਗੂਪੁਰੀਆ ਵਾਸੀ ਨਰਮਤਾ ਸ਼ਰਮਾ ਵੱਲੋਂ ਸਰਕਾਰੀ ਹਾਈ ਸਕੂਲ ਭਦਾਸ ਦੀਆਂ ਦੋ ਅਧਿਆਪਕਾਂ ਵੱਲੋਂ ਕਥਿਤ ਤੌਰ ਤੇ ਜ਼ਲੀਲ ਕਰਨ ਤੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ। ਇਸ ਮਾਮਲੇ ਵਿੱਚ ਬੇਗੋਵਾਲ ਪੁਲਿਸ ਵੱਲੋਂ ਮਿਲੇ ਸਬੂਤਾਂ ਦੇ ਆਧਾਰ ਤੇ ਦੋਵਾਂ ਅਧਿਆਪਕਾਵਾਂ ਰਵਨੀਤ ਕੌਰ ਤੇ ਮਨਪ੍ਰੀਤ ਕੌਰ ਵਾਸੀ ਬੇਗੋਵਾਲ ਦੇ ਖਿਲਾਫ਼ ਪਰਚਾ ਦਰਜ ਕਰ ਲਿਆ ਹੈ।

ਮ੍ਰਿਤਕ ਅਧਿਆਪਕਾਂ ਦੇ ਪਤੀ ਵਿਸ਼ਾਲ ਬਜਾਜ ਪੁੱਤਰ ਅਸ਼ੋਕ ਬਜਾਜ ਵਾਸੀ ਪਿੰਡ ਮਿਆਣੀ ਭੱਗੂਪੁਰੀਆ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਉਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੰਡ ਕੁੱਲਾ ਵਿਖੇ ਬਤੌਰ ਈਟੀਟੀ ਟੀਚਰ ਲੱਗਿਆ ਹੋਇਆ ਹੈ। ਉਹਨਾਂ ਦੱਸਿਆ ਕਿ 2 ਮਈ ਨੂੰ ਉਹਨਾਂ ਦੀ ਪਤਨੀ ਉਮਰ 40 ਸਾਲ ਵਕਤ ਕਰੀਬ 9.30 ਵਜੇ ਦਿਨ ਆਪਣੀ ਡਿਊਟੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਗਈ ਸੀ ਅਤੇ ਕਰੀਬ 12.15 ਵਜੇ ਦਿਨ ਉਹ ਸਕੂਲ ਤੋਂ ਘਰ ਵਾਪਸ ਆ ਗਈ ਸੀ ਤੇ ਮੇਰੀ ਪਤਨੀ ਨੇ ਸਕੂਲ ਵਾਪਸ ਘਰ ਆ ਕੇ ਮੈਨੂੰ ਦੱਸਿਆ ਕਿ ਉਹਨਾਂ ਦੀ ਰਵਨੀਤ ਕੌਰ ਅਤੇ ਮਨਦੀਪ ਕੌਰ ਨਾਲ ਸਕੂਲ ਲੇਟ ਜਾਣ ਤੋਂ ਬਹਿਸ ਹੋਈ ਹੈ।

ਰਵਨੀਤ ਕੌਰ ਤੇ ਮਨਦੀਪ ਕੌਰ ਨੇ ਉਸ ਨੂੰ ਜਲੀਲ ਕੀਤਾ ਤੇ ਮਾੜਾ ਚੰਗਾ ਬੋਲਿਆ ਹੈ। ਉਸ ਦੀ ਪਤਨੀ ਆਪਣੇ ਕਮਰੇ ਵਿੱਚੋਂ ਬਾਹਰ ਆਈ ਤੇ ਉਸ ਨੇ ਮੇਰੇ ਕਮਰੇ ਵਾਲੇ ਦਰਵਾਜੇ ਦਾ ਬਾਹਰੋਂ ਕੁੰਡਾ ਲਾ ਦਿੱਤਾ, ਜਿਸ ਤੇ ਮੈਂ ਅਤੇ ਮੇਰੇ ਬੇਟੇ ਨੇ ਅਵਾਜਾ ਮਾਰੀਆ ਪਰ ਉਸ ਨੇ ਕੁੰਡਾ ਨਹੀ ਖੋਲਿਆ।

ਇਸ ਤੋਂ ਬਾਅਦ ਮੈਂ ਆਪਣੀ ਮਾਤਾ ਜਸਵੰਤ ਰਾਣੀ ਦੇ ਫੋਨ ਤੇ ਫੋਨ ਕੀਤਾ ਜਿਸ ਤੇ ਮੇਰਾ ਭਰਾ ਦੀਪਕ ਬਜਾਜ ਮੇਰੇ ਘਰ ਆਇਆ ਤੇ ਉਸ ਨੇ ਮੇਰੇ ਕਮਰੇ ਦਾ ਕੁੰਡਾ ਖੋਲਿਆ ਤੇ ਅਸੀਂ ਦੂਸਰੇ ਕਮਰੇ ਵਿੱਚ ਦੇਖਿਆ ਕਿ ਮੇਰੀ ਪਤਨੀ ਨਮਰਤਾ ਸ਼ਰਮਾ ਨੇ ਪੱਖੋਂ ਨਾਲ ਲਟਕ ਕੇ ਫਾਹ ਲਿਆ ਹੋਇਆ ਸੀ ਤੇ ਅਸੀਂ ਚੁੰਨੀ ਕੱਟ ਕੇ ਨਮਰਤਾ ਸ਼ਰਮਾ ਨੂੰ ਹੇਠਾਂ ਲਾਹਿਆ ਜਿਸ ਨੂੰ ਅਸੀ ਇਲਾਜ ਲਈ ਸਿਵਲ ਹਸਪਤਾਲ ਬੇਗੋਵਾਲ ਲੈ ਗਏ ਜਿੱਥੇ ਡਾਕਟਰ ਸਾਹਿਬ ਨੇ ਮੇਰੀ ਪਤਨੀ ਨੂੰ ਬਰਾਉਂਡ ਡੈੱਡ ਕਰਾਰ ਦਿੱਤਾ।

ਉਸ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨਮਰਤਾ ਸ਼ਰਮਾ ਨੇ ਮੈਡਮਾਂ ਰਵਨੀਤ ਕੌਰ ਅਤੇ ਮਨਦੀਪ ਕੌਰ ਤੋਂ ਤੰਗ ਪਰੇਸ਼ਾਨ ਆ ਕੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜੋ ਮੇਰੀ ਪਤਨੀ ਖੁਦਕੁਸ਼ੀ ਕਰਨ ਤੋਂ ਪਹਿਲਾ ਉਸ ਕਮਰੇ ਵਿੱਚ ਲਿਪਸਟਿਕ ਨਾਲ ਕਮਰੇ ਦੀ ਕੰਧ ਤੇ ਅਤੇ ਅਲਮਾਰੀ ਦੇ ਦਰਵਾਜੇ ਲਿਖ ਗਈ ਹੈ ਕਿ ਉਸ ਨੂੰ ਰਵਨੀਤ ਕੌਰ ਤੇ ਮਨਦੀਪ ਕੌਰ ਨੇ ਜਲੀਲ ਕੀਤਾ ਹੈ ਅਤੇ ਮੈਂਟਲੀ ਟਾਰਚਰ ਕਰਦੀਆਂ ਹਨ। ਉਹਨਾਂ ਨੂੰ ਬਿਲਕੁਲ ਵੀ ਨਾ ਬਖਸ਼ਿਆ ਜਾਵੇ। ਮੇਰੀ ਮੌਤ ਦੀਆਂ ਜ਼ਿੰਮੇਵਾਰ ਰਵਨੀਤ ਕੌਰ ਤੇ ਮਨਦੀਪ ਕੌਰ ਹਨ।

Click to comment

Leave a Reply

Your email address will not be published.

Most Popular

To Top