ਇੱਕ ਮਾਂ ਆਪਣੇ ਪੁੱਤ ਨੂੰ ਚਾਵਾਂ ਨਾਲ ਦੇਸ਼ ਦੀ ਸੇਵਾ ਲਈ ਫੌਜ ‘ਚ ਭੇਜਦੀ ਹੈ, ਪਰ ਜਦੋਂ ਉਹੀ ਪੁੱਤ ਦੇਸ਼ ਲਈ ਸ਼ਹੀਦ ਹੋ ਜਾਵੇ ਤਾਂ ਮਾਂ ਦਾ ਮਾਣ ਮਹਿਸੂਸ ਕਰਦਿਆਂ ਦਿਲ ਭਰ ਆਉਂਦਾ ਹੈ ਜਿਸ ਦੀ ਮਿਸਾਲ ਪੱਟੀ ਦੇ ਪਿੰਡ ਕੁੱਲਾ ‘ਚ ਦੇਖਣ ਨੂੰ ਮਿਲੀ ਹੈ। ਦਰਅਸਲ, ਫੌਜੀ ਜਵਾਨ ਜੋਰਾਵਰ ਸਿੰਘ ਸਿੱਖ ਰੈਜੀਮੈਂਟ ਸੈਂਟਰ ਰਾਮਗੜ ਕੈਂਟ ਅੰਦਰ ਬਣੇ ਤਲਾਬ ‘ਚ ਆਪਣੀ ਸਾਥੀ ਜਵਾਨਾਂ ਨੂੰ ਬਚਾਉਂਦਿਆਂ ਹੋਇਆਂ ਡੁੱਬ ਗਏ ਜਿਹਨਾਂ ਦੀ ਲਾਸ਼ ਕੱਲ੍ਹ ਸਵੇਰੇ ਪਿੰਡ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਮ੍ਰਿਤਕ ਫੌਜੀ ਜਵਾਨ ਦੇ ਪਿਤਾ ਅਮਰੀਕ ਸਿੰਘ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਜੋਰਾਵਰ ਸਿੰਘ ਸਾਲ 2017 ਦੌਰਾਨ ਫੌਜ ਵਿੱਚ ਭਰਤੀ ਹੋਇਆ ਸੀ ਤੇ ਸਾਲ 2019 ਵਿੱਚ ਉਸ ਨੇ ਬਾਕਸਿੰਗ ਖੇਡ ਅੰਦਰ ਨੈਸ਼ਨਲ ਗੋਲਡ ਵੀ ਜਿੱਤਿਆ ਸੀ। ਪਰ ਉਹਨਾਂ ਕਿਹਾ ਕਿ ਭਾਵੇਂਕਿ ਉਹਨਾਂ ਦਾ ਪੁੱਤਰ ਸ਼ਹੀਦ ਹੋ ਗਿਆ ਹੈ ਇਸ ਦੇ ਬਾਵਜੂਦ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਸਾਰ ਲੈਣ ਨਹੀਂ ਆਇਆ।
ਲੰਬੇ ਸਮੇਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਬਾਦਲ ਨੇ ਤੋੜੀ ਚੁੱਪੀ, ਕੈਪਟਨ ਸਰਕਾਰ ‘ਤੇ ਬੱਦਲ ਵਾਂਗ ਵਰ੍ਹੇ
ਉੱਥੇ ਹੀ ਸ਼ਹੀਦ ਦੀ ਮਾਤਾ ਨੇ ਦੱਸਿਆ ਕਿ ਜੋਰਾਵਰ ਸਿੰਘ ਮਈ ਮਹੀਨੇ ‘ਚ ਛੁੱਟੀ ਕੱਟ ਕਿ ਰਾਮਗੜ੍ਹ ਕੈਂਟ ਗਿਆ ਸੀ ਤੇ 6 ਸਤੰਬਰ ਨੂੰ ਉਸ ਨੇ ਘਰ ਛੁੱਟੀ ‘ਤੇ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਜ਼ੋਰਾਵਰ ਸਿੰਘ ਆਪਣੇ ਸਾਥੀਆਂ ਨੂੰ ਬਚਾਉਂਦਾ ਹੋਇਆ ਸ਼ਹੀਦ ਹੋ ਗਿਆ। ਭਾਵੇਂਕਿ ਜ਼ੋਰਾਵਰ ਸਿੰਘ ਆਪਣੇ ਸਾਥੀਆਂ ਨੂੰ ਬਚਾਉਂਦੇ ਹੋਏ ਖ਼ੁਦ ਸ਼ਹੀਦ ਹੋ ਗਏ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਪਰਿਵਾਰ ਦੀ ਸਾਰ ਲੈਣ ਉਹਨਾਂ ਦੇ ਘਰ ਨਹੀਂ ਆਇਆ।ਫਿਲਹਾਲ , ਸੂਬਾ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਬਾਂਹ ਫੜੀ ਜਾਂਦੀ ਹੈ ਜਾਂ ਨਹੀਂ ਇਹ ਤਾਂ ਆਉਂਣ ਵਾਲਾ ਸਮਾਂ ਹੀ ਦੱਸੇਗਾ।
