ਸਾਡੇ ਕੋਲ ਪੈਸੇ ਨਹੀਂ, ਨਾ ਹੀ ਅਸੀਂ ਗੁੰਡਾਗਰਦੀ ਕਰਦੇ, ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ: ਸੀਐਮ ਮਾਨ

 ਸਾਡੇ ਕੋਲ ਪੈਸੇ ਨਹੀਂ, ਨਾ ਹੀ ਅਸੀਂ ਗੁੰਡਾਗਰਦੀ ਕਰਦੇ, ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ: ਸੀਐਮ ਮਾਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੇ ਆਦਮਪੁਰ ਵਿਖੇ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਸਾਡੇ ਕੋਲ ਪੈਸਾ ਨਹੀਂ, ਨਾ ਹੀ ਅਸੀਂ ਗੁੰਡਾਗਰਦੀ ਕਰਦੇ ਹਾਂ। ਲੋਕਾਂ ਨੇ ਸਾਨੂੰ ਮੌਕਾ ਦਿੱਤਾ ਹੈ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ, ਲੁੱਟ ਬੰਦ ਕਰ ਦਿੱਤੀ ਹੈ, ਭ੍ਰਿਸ਼ਟਾਚਾਰ ਬੰਦ ਕਰ ਦਿੱਤਾ ਹੈ। ਲੋਕਾਂ ਦਾ ਪੈਸਾ ਲੋਕਾਂ ਤੇ ਹੀ ਲਗਾ ਰਹੇ ਹਾਂ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰਿਆਣਾ ਦੇ ਆਦਮਪੁਰ ਪਹੁੰਚੇ ਸਨ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ,  ‘ਸਾਡੇ ਕੋਲ ਪੈਸੇ ਨਹੀਂ, ਨਾ ਹੀ ਅਸੀਂ ਗੁੰਡਾਗਰਦੀ ਕਰਦੇ ਹਾਂ। ਲੋਕਾਂ ਨੇ ਸਾਨੂੰ ਮੌਕਾ ਦਿੱਤਾ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ, ਲੁੱਟ ਬੰਦ ਕਰ ਦਿੱਤੀ, ਭ੍ਰਿਸ਼ਟਾਚਾਰ ਬੰਦ ਕਰ ਦਿੱਤਾ।

ਲੋਕਾਂ ਦਾ ਪੈਸਾ ਲੋਕਾਂ ‘ਤੇ ਹੀ ਲਗਾ ਰਹੇ ਹਾਂ’ ਸੀਐਮ ਨੇ ਕਿਹਾ ਕਿ ਲੀਡਰ ਵੋਟ ਮੰਗਣ ਵੇਲੇ ਪਬਲਿਕ ਤੋਂ ਪੁੱਛਦੇ ਹਨ। ਸਰਕਾਰ ਬਣਾਉਣ ਵੇਲੇ ਜਾਂ ਦੂਜੀਆਂ ਪਾਰਟੀਆਂ ਵਿੱਚ ਜਾਣ ਵੇਲੇ ਪਬਲਿਕ ਨੂੰ ਕਿਉਂ ਨਹੀਂ ਪੁੱਛਦੇ, ਪਰ ਹੁਣ ਪਬਲਿਕ ਸਮਝਦਾਰ ਹੋ ਚੁੱਕੀ ਹੈ, ਸਹੀ ਸਰਕਾਰ ਤੇ ਵੋਟ ਪਾਉਣ ਵਾਲੀ ਮਸ਼ੀਨ ਦਾ ਸਹੀ ਬਟਨ ਦੱਬਣਗੇ।

Leave a Reply

Your email address will not be published.