News

ਸ਼ੰਭੂ ਬਾਰਡਰ ‘ਤੇ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ

ਕਿਸਾਨਾਂ ਵੱਲੋਂ ਦਿੱਲੀ ਲਈ ਕੂਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹਰਿਆਣਾ ਤੇ ਦਿੱਲੀ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਦੋਂ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚੇ ਤਾਂ ਉਹਨਾਂ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਉਹਨਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ।

ਪਰ ਕਿਸਾਨਾਂ ਦੇ ਹੌਂਸਲੇ ਅੱਗੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਹਥਿਆਰ ਫੇਲ੍ਹ ਹੋ ਗਏ। ਇਸ ਦੌਰਾਨ ਪ੍ਰਸ਼ਾਸ਼ਨ ਅਤੇ ਕਿਸਾਨਾਂ ਵਿਚਾਲੇ ਝੜਪ ਵੀ ਹੋਈ ਹੈ। ਕਿਸਾਨ ਅੰਦੋਲਨ ਵਿੱਚ ਅੰਬਾਲਾ ਬੈਰੀਅਰ ਨੂੰ ਲੈ ਕੇ ਇਹ ਸਵੇਰ ਦੀ ਕਿਸਾਨਾਂ ਤੇ ਪੁਲਿਸ ਦਰਮਿਆਨ ਹੋਈ ਪਹਿਲੀ ਝੜਪ ਹੈ।

ਦੱਸ ਦਈਏ ਕਿ ਹੁਸ਼ਿਆਰਪੁਰ, ਲੁਧਿਆਣਾ, ਰੋਪੜ ਜ਼ਿਲ੍ਹਿਆਂ ਤੋਂ ਕਿਸਾਨ ਦਿੱਲੀ ਜਾਣ ਲਈ ਇਸੇ ਹਾਰ ‘ਤੇ ਪਹੁੰਚ ਰਹੇ ਹਨ। ਇਹ ਐਨਐਚ-1 ਦਿੱਲੀ ਜਾਣ ਦਾ ਮੁੱਖ ਮਾਰਗ ਹੈ। ਸ਼ੰਭੂ ਬੈਰੀਅਰ ਅੰਬਾਲਾ ਤੇ ਪਟਿਆਲਾ ਜ਼ਿਲ੍ਹਾ ਦੇ ਵਿਚਕਾਰ ਪੈਂਦਾ ਹੈ।

ਪੰਜਾਬੀਆਂ ਨੇ ਹਮੇਸ਼ਾਂ ਹਰ ਲੜਾਈ ਹਰ ਅੰਦੋਲਨ ‘ਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਹੁਣ ਇੱਕ ਵਾਰ ਫਿਰ ਕਿਸਾਨ ਅੰਦੋਲਨ ‘ਚ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਗੂੰਜ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤਕ ਹੈ।

ਅਖਬਾਰਾਂ ਦੇ ਪੰਨੇ, ਟੀਵੀ ਚੈਨਲਾਂ ਦੇ ਪ੍ਰੋਗਰਾਮ ਤੇ ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਚਰਚਾ ਪੰਜਾਬ ਦੇ ਅੰਨਦਾਤਾ ਦੀ ਹੈ। ਪੰਜਾਬੀਆਂ ਦੇ ਹੌਸਲੇ ਏਨੇ ਬੁਲੰਦ ਕਿ ਜਦੋਂ ਆਪਣੇ ਸੂਬੇ ‘ਚ ਬੈਠਿਆਂ ਦੀ ਗੱਲ ਕੇਂਦਰ ਨੇ ਅਣਸੁਣੀ ਕੀਤੀ ਤਾਂ ਇਨ੍ਹਾਂ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਲਿਆ।

Click to comment

Leave a Reply

Your email address will not be published. Required fields are marked *

Most Popular

To Top