ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਖ਼ਬਰਾਂ
ਖ਼ਬਰਾਂ

ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਕਾਰਪੋਰੇਸ਼ਨ ਦੇ 28 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਪੰਜਾਬੀ ਲੋਕ · 09 January 2021
ਮੂਲ ਤਸਵੀਰ ਉਪਲਬਧ ਨਹੀਂ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੋਹਾਲੀ ਕਾਰਪੋਰੇਸ਼ਨ ਨਾਲ ਸਬੰਧਿਤ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਚੇਅਰਮੈਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮੈਂਬਰ ਸ਼੍ਰੀ ਐਨ ਕੇ ਸ਼ਰਮਾ, ਸਰਦਾਰ ਚਰਨਜੀਤ ਸਿੰਘ ਬਰਾੜ ਅਤੇ ਸਰਦਾਰ ਕਮਲਜੀਤ ਸਿੰਘ ਰੂਬੀ ਵੱਲੋਂ ਪਿਛਲੇ ਦਿਨਾਂ ਵਿੱਚ ਕਈ ਮੀਟਿੰਗਾਂ ਕੀਤੀਆਂ ਗਈਆਂ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਮੀਟਿੰਗਾਂ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ 28 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਹੈ। ਉਮੀਦਵਾਰਾਂ ਦੇ ਨਾਮ ਇਸ ਤਰਾਂ ਹਨ ਵਾਰਡ ਨੰਬਰ 1 ਤੋਂ ਪ੍ਰੀਤਇੰਦਰਜੀਤ ਕੌਰ, 2 ਤੋਂ ਹਰਮਨਪ੍ਰੀਤ ਸਿੰਘ ਪ੍ਰਿੰਸ, 3 ਤੋਂ ਸਤਨਾਮ ਕੌਰ ਸੋਹਲ, 5 ਤੋਂ ਕੁਲਦੀਪ ਕੌਰ ਕੰਗ, 6 ਤੋਂ ਇੰਦਰਪ੍ਰੀਤ ਕੌਰ ਪ੍ਰਿੰਸ, 8 ਤੋਂ ਅਰਜਨ ਸਿੰਘ ਸ਼ੇਰਗਿੱਲ, 10 ਤੋਂ ਪਰਮਜੀਤ ਸਿੰਘ ਕਾਹਲੋਂ,

13 ਤੋਂ ਸ਼ੁਰੇਸ਼ ਕੁਮਾਰੀ, 16 ਤੋਂ ਮਨਜੀਤ ਸਿੰਘ ਲੁਬਾਣਾ, 17 ਤੋਂ ਹਰਵਿੰਦਰ ਕੌਰ, 18 ਤੋਂ ਡਾ: ਤਨਮੀਤ ਕੌਰ ਸਾਹੀਵਾਲ, 20 ਤੋਂ ਬੀਰਦਵਿੰਦਰ ਸਿੰਘ, 25 ਤੋਂ ਅਮਰ ਕੌਰ ਤਸਿਬਲੀ, 26 ਤੋਂ ਰਾਵਿੰਦਰ ਸਿੰਘ ਬਿੰਦਰਾ, 28 ਤੋਂ ਰਮਨਦੀਪ ਕੌਰ, 29 ਤੋਂ ਕੁਲਦੀਪ ਕੌਰ ਧਨੋਆ, 30 ਤੋਂ ਜਸਵੀਰ ਕੌਰ ਅਤਲੀ,

31 ਤੋਂ ਸਰਬਜੀਤ ਕੌਰ ਸਿੱਧੂ, 32 ਤੋਂ ਸੁਰਿੰਦਰ ਸਿੰਘ ਰੋਡਾ, 33 ਤੋਂ ਹਰਜਿੰਦਰ ਕੌਰ ਸੋਹਾਣਾ, 34 ਤੋਂ ਸੁੱਖਦੇਵ ਸਿੰਘ ਪਟਵਾਰੀ, 35 ਤੋਂ ਰਾਜਿੰਦਰ ਕੌਰ ਕੁੰਭੜਾ, 36 ਤੋਂ ਰਮੇਸ ਪ੍ਰਕਾਸ਼ ਕੰਬੋਜ, 40 ਤੋਂ ਕਮਲਜੀਤ ਕੌਰ, 43 ਤੋਂ ਰਾਜਿੰਦਰ ਕੌਰ, 44 ਤੋਂ ਤਰਨਜੋਤ ਸਿੰਘ ਪਾਹਵਾ, 45 ਤੋਂ ਮਨਜੀਤ ਕੌਰ ਅਤੇ ਵਾਰਡ ਨੰ: 48 ਤੋਂ ਇਕਬਾਲਪ੍ਰੀਤ ਸਿੰਘ ਪ੍ਰਿੰਸ ਨੂੰ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਲਾਨਿਆ ਗਿਆ ਹੈ 

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ