News

ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ

ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀਆਂ ਖਿੱਚ ਲਈਆਂ ਹਨ। ਅਕਾਲੀ ਦਲ ਨੇ ਅਪਣੇ ਉਮੀਦਵਾਰਾਂ ਦੇ ਐਲਾਨ ਦਿੱਤੇ ਹਨ। ਸੁਖਬੀਰ ਬਾਦਲ ਨੇ ਅਟਾਰੀ ਹਲਕੇ ਤੋਂ ਗੁਲਜਾਰ ਰਣੀਕੇ ਨੂੰ ਉਮੀਦਵਾਰ ਐਲਾਨਿਆ ਹੈ।

sukhbir singh badal shiromani akali dal

ਗੁਲਜਾਰ ਰਣੀਕੇ ਅਕਾਲੀ ਦਲ ਦਾ ਚੌਥਾ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ, ਵਿਰਸਾ ਸਿੰਘ ਵਲਟੋਹਾ ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਉਹਨਾਂ ਭਾਸ਼ਣ ਦੌਰਾਨ ਕਿਹਾ ਕਿ ਅਟਾਰੀ ਹਲਕੇ ਦੇ ਲੋਕਾਂ ਤੇ ਵੱਡੀ ਜ਼ਿੰਮੇਵਾਰੀ ਹੈ। ਇੱਥੋਂ ਇਕ ਵਜੀਰ ਵੀ ਚੁਣਿਆ ਜਾਵੇਗਾ। ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਕਿ ਰਣੀਕੇ ਅਕਾਲੀ ਸਰਕਾਰ ਬਣਨ ਤੇ ਵਜੀਰ ਬਣਨਗੇ।

ਉੱਥੇ ਹੀ ਉਹਨਾਂ ਨੇ ਕੈਪਟਨ ਸਰਕਾਰ ਨੂੰ ਵੀ ਘੇਰੇ ਵਿੱਚ ਲਿਆ। ਉਹਨਾਂ ਕਿਹਾ ਕਿ ਐਸਸੀ/ਐਸਟੀ ਬੱਚਿਆਂ ਨੂੰ ਸਕਾਲਰਸ਼ਿਪ ਦੀ ਸਕੀਮ ਮੁਹੱਈਆ ਕਰਵਾਈ ਗਈ ਸੀ ਜਿਸ ਨੂੰ ਕੈਪਟਨ ਸਾਹਬ ਨੇ ਬੰਦ ਕਰ ਦਿੱਤਾ। ਜਿਸ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਹਨ ਉਸੇ ਦਿਨ ਤੋਂ ਸਕਾਲਰਸ਼ਿਪ ਦੀ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਹੈ।

ਰਾਜਸਥਾਨ ਦੇ ਇੱਕ ਵੱਡੇ ਠੇਕੇਦਾਰ ਚੰਡਕ, ਜੰਮੂ ਦੇ ਰਾਕੇਸ਼ ਚੌਧਰੀ ਨਾਲ ਮਿਲ ਕੇ ਪੰਜਾਬ ਨੂੰ ਲੁਟਿਆ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਭਾਸ਼ਣ ਦੌਰਾਨ ਕਿਹਾ ਕਿ ਅਕਾਲੀ ਸਰਕਾਰ ਬਣਨ ਤੋਂ ਬਾਅਦ ਇਹਨਾਂ ਠੇਕੇਦਾਰਾਂ ਨੂੰ ਕਾਬੂ ਕੀਤਾ ਜਾਵੇਗਾ। ਨਰੇਗਾ ਤਹਿਤ ਲੱਗ ਰਹੀਆਂ ਟਾਈਲਾਂ ਕਾਂਗਰਸੀ ਵਿਧਾਇਕਾਂ ਦੀਆਂ ਫੈਕਟਰੀਆਂ ਵਿੱਚ ਤਿਆਰ ਹੋ ਰਹੀਆਂ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਦਿਨ ਸਾਡੀ ਸਰਕਾਰ ਬਣੇਗੀ ਉਹ ਸਭ ਤੋਂ ਪਹਿਲਾਂ ਹੀ ਨਰੇਗਾ ਦੀ ਜਾਂਚ ਕਰਨਗੇ।

Click to comment

Leave a Reply

Your email address will not be published. Required fields are marked *

Most Popular

To Top