ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦੀ ਰਿਹਾਇਸ਼ ‘ਤੇ ਫਾਇਰਿੰਗ, ਖਿੜਕੀ ਤੇ ਲੱਗਿਆ ਇੱਕ ਫਾਇਰ
By
Posted on

ਮਾਛੀਵਾੜਾ ਰੋਡ ਇਲਾਕੇ ਵਿੱਚ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਦੇ ਘਰ ਬੀਤੀ ਰਾਤ ਫਾਇਰਿੰਗ ਹੋਈ ਹੈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵਿਚੋਂ ਇੱਕ ਨੇ ਕੰਧ ਤੋਂ ਘਰ ਵਿੱਚ ਫਾਇਰ ਕੀਤੇ। ਇੱਕ ਫਾਇਰ ਖਿੜਕੀ ਵਿੱਚ ਲੱਗਿਆ। ਇਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ।

ਘਟਨਾ ਮਗਰੋਂ ਪਰਿਵਾਰ ਵਿੱਚ ਡਰ ਦਾ ਮਾਹੌਲ ਹੈ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਕਾਲੀ ਲੀਡਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਪਰਿਵਾਰ ਸਮੇਤ ਸੌਂ ਰਹੇ ਸੀ ਤਾਂ 11 ਵਜੇ ਫਾਇਰਿੰਗ ਹੋਈ। ਦੋ ਫਾਇਰ ਕੀਤੇ ਗਏ। ਇੱਕ ਖਿੜਕੀ ਵਿੱਚ ਲੱਗਿਆ। ਇਸ ਘਟਨਾ ਵਿੱਚ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।
ਅਕਾਲੀ ਦਲ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਸਮਰਾਲਾ ਵਿੱਚ 24 ਘੰਟਿਆਂ ਵਿੱਚ ਦੋ ਥਾਵਾਂ ਤੇ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਿਸ ਨੂੰ ਸਖ਼ਤੀ ਨਾਲ ਅਜਿਹੇ ਅਨਸਰਾਂ ਨਾਲ ਨਿਪਟਣਾ ਚਾਹੀਦਾ ਹੈ।
