News

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਚੋਰੀ ਹੋਣ ਦਾ ਮਾਮਲਾ, SAD ਅੰਮ੍ਰਿਤਸਰ ਨੇ ਬਣਾਈ ਵੱਖਰੀ ਜਾਂਚ ਕਮੇਟੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 328 ਪਾਵਨ ਸਰੂਪਾਂ ਦਾ ਮਾਮਲਾ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਤੋਂ ਬਾਅਦ ਹੋਰ ਵੀ ਗਰਮਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਮਾਮਲੇ ਵਿੱਚ ਦੋਸ਼ੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ, ਸ਼੍ਰੋਮਣੀ ਕਮੇਟੀ ਨੁੰ ਹੁਕਮ ਦਿੱਤੇ ਸੀ, ਪਰ ਹੁਣ ਇਸ ਕਾਰਵਾਈ ਦੇ ਨਾਲ ਨਾਲ ਸਰੂਪ ਆਖਿਰ ਵੇਚੇ ਕਿਸ ਨੂੰ ਗਏ ਅਤੇ ਕਾਰਵਾਈ ਛੋਟੇ ਮੁਲਾਜ਼ਮਾਂ ਤੇ ਹੀ ਕਿਉਂ ਹੋ ਰਹੀ ਹੈ।

ਇਨ੍ਹਾਂ ਸਵਾਲਾਂ ਨੂੰ ਲੈ ਕੇ ਪੰਥਕ ਸਖ਼ਸ਼ੀਅਤਾਂ ਜਥੇਦਾਰ ਸਣੇ ਸ਼੍ਰੋਮਣੀ ਕਮੇਟੀ ਨੂੰ ਘੇਰਨ ਵਿੱਚ ਲੱਗੀਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੁਣ ਇਨ੍ਹਾਂ ਗਾਇਬ ਹੋਏ ਸਰੂਪਾਂ ਦੀ ਜਾਂਚ ਆਪਣੇ ਪੱਧਰ ਤੇ ਕਰਵਾਉਣ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ, ਅੱਜ ਸ੍ਰੀ ਦਰਬਾਰ ਵਿੱਚ ਪਾਰਟੀ ਨੁਮਾਇੰਦਿਆਂ ਨੇ ਐਲਾਨ ਕੀਤਾ ਕਿ ਸਿੱਖਾਂ ਦੇ ਸਿਰਮੌਰ ਵਿਅਕਤੀ ਆਪਣੀਆਂ ਜ਼ਿੰਮੇਵਾਰ ਨਹੀਂ ਨਿਭਾ ਰਹੇ, ਜਿਸ ਕਾਰਨ ਸਿੱਖੀ ਦੇ ਅਸਲ ਦੋਸ਼ੀ ਪੂਰੀ ਤਰ੍ਹਾਂ ਖੁੱਲੇ ਘੁੰਮ ਰਹੇ ਨੇ, ਜਿਸ ਕਾਰਨ ਹੁਣ ਉਹ ਅਪਾਣੇ ਪੱਧਰ ਤੇ ਇਸ ਪੂਰੇ ਮਾਮਲੇ ਦੀ ਜਾਂਚ ਕਰਨਗੇ।

ਦੂਜੇ ਪਾਸੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਿਪਾਹੀ ਅਤੇ ਹੁਣ ਬਾਦਲਾਂ ਦੇ ਕੱਟੜ ਸਿਆਸੀ ਵਿਰੋਧੀ ਬਣ ਕੇ ਉਭਰੇ, ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ, ਸ਼੍ਰੋਮਣੀ ਕਮੇਟੀ ਸਣੇ ਜਥੇਦਾਰ ਦੇ ਫੈਸਲੇ ਤੇ ਉਂਗਲ ਚੁੱਕੀ ਹੈ, ਉਨਾਂ ਕਿਹਾ ਕਿ ਸਿੱਖ ਸੰਸਥਾਵਾਂ ਛੋਟੇ ਮੋਟੇ ਅਧਿਕਾਰੀਆਂ ਨੂੰ ਅਹੁਦਿਆਂ ਤੋਂ ਬਰਖਾਸਤ ਕਰ, ਜਾਂ ਡਿਸਮਿਸ ਕਰ, ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਨੇ, ਉਨ੍ਹਾਂ ਦੋਸ਼ ਲਾਇਆ ਕਿ ਇੰਨਾ ਵੱਡਾ ਕਾਂਡ ਹੋਣ ਤੋਂ ਬਾਅਦ ਦੋਸ਼ੀ ਦੱਸੇ ਜਾ ਰਹੇ ਅਧਿਕਾਰੀਆਂ ਤੇ ਨਿੱਕੀਆਂ ਨਿੱਕੀਆਂ ਸਜ਼ਾਵਾਂ ਲਾਈਆਂ ਜਾ ਰਹੀਆਂ ਹਨ।

ਉਨਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜ਼ਿੰਮੇਵਾਰ ਛੋਟੇ ਅਧਿਕਾਰੀਆ ਦੀ ਨਹੀਂ, ਸਗੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬਣਦੀ ਹੈ, ਉਨ੍ਹਾਂ ਦੋਸ਼ ਲਾਇਆ ਕਿ ਹਾਲੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਸਰੂਪ ਆਖਿਰ ਗਏ ਕਿੱਥੇ, ਉਨ੍ਹਾ ਨੂੰ ਲੱਭਣ ਜਾਂ ਫਿਰ ਵਾਪਸ ਲਿਆਉਣ ਦੀ ਕਾਰਵਾਈ ਤਾਂ ਕਿਤੇ ਬਾਅਦ ਦੀਆਂ ਗੱਲਾਂ ਹਨ।

ਫਿਲਹਾਲ ਸਿਆਸੀ ਲੀਡਰਾਂ ਅਤੇ ਪੰਥਕ ਸਖਸ਼ੀਅਤਾਂ ਦੇ ਬਿਆਨ ਭਾਵੇਂ ਕੁੱਝ ਵੀ ਹੋਣ ਪਰ ਇੱਕ ਸਵਾਲ ਜਿਹੜਾ ਥਾਂ ਦਾ ਥਾਂਈਂ ਹੀ ਖੜਾ ਹੈ। ਉਹ ਇਹ ਕਿ ਆਖਿਰ ਚੋਰੀ ਹੋਈ ਸਰੂਪ ਗਏ ਕਿਥੇ, ਇਹ ਸਰੂਪ ਕਿਸ ਨੂੰ ਵੇਚੇ ਗਏ, ਕੀ ਇੰਨੀ ਵੱਡੀ ਗਿਣਤੀ ਵਿੱਚ ਸਰੂਪ ਚੋਰੀ ਕਰਨਾ ਕਿਸੇ ਨਿੱਕੇ ਮੋਟੇ ਅਧਿਕਾਰੀ ਦੇ ਵਸ ਦੀ ਗੱਲ ਹੈ, ਕੀ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਨੇ ਜਾਂਚ ਵਿੱਚ ਸਿਰਫ ਦੋਸ਼ੀ ਫੜ੍ਹੇ, ਜਾਂ ਫਿਰ ਜਾਂਚ ਕਮੇਟੀ ਨੇ ਇਹ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸਰੂਪ ਕਿਵੇਂ ਚੋਰੀ ਹੋਏ, ਜਾਂ ਚੋਰੀ ਹੋ ਕੇ ਕਿਧਰ ਭੇਜੇ ਗਏ, ਵੇਚੇ ਗਏ, ਜਾਂ ਫਿਰ ਕਿਸੇ ਨਿੱਜੀ ਡੇਰੇ ਆਦਿ ਨੂੰ ਦਾਨ ਦਿੱਤੇ ਗਏ, ਇਹ ਕਈ ਸਵਾਲ ਨੇ, ਜਿਹਨਾਂ ਤੋਂ ਪਰਦਾ ਵੀ ਨਾਲੋ ਨਾਲ ਚੁੱਕੇ ਜਾਣ ਦੀ ਲੋੜ ਹੈ।

Click to comment

Leave a Reply

Your email address will not be published. Required fields are marked *

Most Popular

To Top