Business

ਸ਼ੇਅਰ ਬਜ਼ਾਰ ਨੇ ਬਣਾਇਆ ਰਿਕਾਰਡ, ਸੈਂਸੇਕਸ ਪਹਿਲੀ ਵਾਰ 49000 ਤੋਂ ਪਾਰ

ਭਾਰਤੀ ਸਟਾਕ ਮਾਰਕਿਟ ਨੇ ਅੱਜ ਨਵਾਂ ਰਿਕਾਰਡ ਬਣਾਇਆ ਹੈ ਜੋ ਲੋਕਾਂ ਲਈ ਬਹੁਤ ਹੀ ਸ਼ਾਨਦਾਰ ਹੈ। ਘਰੇਲੂ ਸਟਾਕ ਮਾਰਕਿਟ ਇਤਿਹਾਸਕ ਸਿਖਰ ਤੇ ਪਹੁੰਚ ਗਿਆ ਹੈ। ਸੋਮਵਾਰ ਨੂੰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਵੀ ਸ਼ੇਅਰ ਬਾਜ਼ਾਰ ਦੀ ਛਾਲ ਬੇਹੱਦ ਤੇਜ਼ ਨਜ਼ਰ ਆਈ।

25 Stock market terms for beginners - The Economic Times

ਪ੍ਰੀ ਓਪਨਿੰਗ ਚ ਹੀ ਸੈਂਸੇਕਸ 49000 ਤੋਂ ਪਾਰ ਹੋ ਗਿਆ ਹੈ ਤੇ ਨਿਫਟੀ ਨੇ ਵੀ 14,500 ਦਾ ਅਹਿਮ ਲੈਵਲ ਪਾਰ ਕਰ ਲਿਆ ਹੈ। ਅੱਜ ਪ੍ਰੀ ਓਪਨਿੰਗ ਦੇ ਵਕਤ ਸੈਂਸੇਕਸ 233.89 ਅੰਕਾਂ ਦੇ ਉਛਾਲ ਨਾਲ 49016.40 ਤੋਂ ਪਾਰ ਕਾਰੋਬਾਰ ਕਰ ਰਿਹਾ ਹੈ।

ਇਸ ਦੇ ਨਾਲ ਹੀ ਨਿਫਟੀ ਚ 216.15 ਅੰਕਾਂ ਦੀ ਤੇਜ਼ੀ ਨਾਲ 14563.40 ਅੰਕਾਂ ਦਾ ਸ਼ਾਨਦਾਰ ਟ੍ਰੇਡ ਵੇਖਿਆ ਜਾ ਰਿਹਾ ਹੈ। ਕੋਰੋਨਾ ਟੀਕੇ ਬਾਰੇ ਵੱਡੀ ਖ਼ਬਰ ਕਾਰਨ, ਸਟਾਕ ਮਾਰਕਿਟ ਦਾ ਸੈਂਟੀਮੈਂਟ ਚੰਗਾ ਹੈ ਤੇ ਨਿਵੇਸ਼ਕ ਨਿਰੰਤਰ ਖਰੀਦਦਾਰੀ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top