ਸ਼ੂਗਰ ਰੋਗੀਆਂ ਲਈ ਲਾਹੇਵੰਦ ਭਿੱਜੇ ਨਟਸ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਕਰਦੇ ਨੇ ਕੰਟਰੋਲ

 ਸ਼ੂਗਰ ਰੋਗੀਆਂ ਲਈ ਲਾਹੇਵੰਦ ਭਿੱਜੇ ਨਟਸ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਕਰਦੇ ਨੇ ਕੰਟਰੋਲ

ਭਿੱਜੇ ਨਟਸ ਚੰਗੀ ਸਿਹਤ ਦਾ ਖਜ਼ਾਨਾ ਹਨ। ਜੇਕਰ ਸਵੇਰ ਦੀ ਸ਼ੁਰੂਆਤ ਇਨ੍ਹਾਂ ਨਾਲ ਕੀਤੀ ਜਾਵੇ ਤਾਂ ਸਿਹਤ ਇੰਨੀ ਵਧੀਆ ਹੈ ਕਿ ਤੁਸੀਂ ਖੁਦ ਵੀ ਹੈਰਾਨ ਰਹਿ ਜਾਓਗੇ। ਸਿਹਤ ਮਾਹਿਰ ਵੀ ਸਵੇਰੇ ਜਲਦੀ ਭਿੱਜੇ ਹੋਏ ਨਟਸ ਖਾਣ ਦੀ ਸਲਾਹ ਦਿੰਦੇ ਹਨ।

Benefits of Walnuts: This is the right way to eat walnuts to get maximum  benefits

ਨਟਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਵੀ ਕੰਮ ਕਰਦੇ ਹਨ। ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਸਵੇਰੇ ਭਿੱਜੇ ਹੋਏ ਅਖਰੋਟ (ਨਟਸ) ਖਾਣ ਦੇ ਫਾਇਦੇ।

How to Increase Your Stamina | Cone Health Medical Group

ਫਾਇਦੇ

ਭਿੱਜੇ ਨਟਸ ਅਸੰਤ੍ਰਿਪਤ ਚਰਬੀ ਨਾਲ ਭਰਪੂਰ ਹੁੰਦੇ ਹਨ, ਜੋ ਮਨੁੱਖੀ ਸਰੀਰ ਦੇ ਵਾਧੇ ਅਤੇ ਪੂਰੇ ਸਿਸਟਮ ਦੇ ਵਧੀਆ ਕੰਮ ਕਰਨ ਵਿੱਚ ਮਦਦ ਕਰਦੇ ਹਨ। ਭਿੱਜੇ ਨਟਸ ਵਿੱਚ ਪ੍ਰੋਟੀਨ, ਵਿਟਾਮਿਨ, ਫਾਈਬਰ, ਖਣਿਜ, ਐਂਟੀ-ਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਬਦਾਮ

ਬਦਾਮ ਐਂਟੀਆਕਸੀਡੈਂਟਸ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਰੋਜ਼ਾਨਾ ਖਾਣ ਨਾਲ ਸ਼ੂਗਰ ਦੇ ਨਾਲ-ਨਾਲ ਦਿਲ ਨਾਲ ਜੁੜੀਆਂ ਕਈ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਬਦਾਮ ਸਾਡੇ ਸਰੀਰ ਵਿੱਚ ਮੌਜੂਦ ਉੱਚ-ਘਣਤਾ ਵਾਲੇ ਲਿਪੋਪ੍ਰੋਟੀਨ ਨੂੰ ਵਧਾਉਂਦੇ ਹਨ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦੇ ਹਨ।

ਸ਼ੂਗਰ ਤੋਂ ਮਿਲੇਗੀ ਰਾਹਤ

ਸ਼ੂਗਰ ਦੇ ਰੋਗੀਆਂ ਨੂੰ ਹਰ ਦਿਨ ਭਿੱਜੇ ਹੋਏ ਨਟਸ ਨਾਲ ਸ਼ੁਰੂ ਕਰਨਾ ਚਾਹੀਦਾ ਹੈ। ਸਿਹਤ ਮਾਹਿਰਾਂ ਅਨੁਸਾਰ ਭਿੱਜੇ ਹੋਏ ਨਟਸ ਸ਼ੂਗਰ ਵਿਚ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਨੂੰ ਰੋਜ਼ਾਨਾ ਦੀ ਖੁਰਾਕ ‘ਚ ਸ਼ਾਮਲ ਕਰਕੇ ਸ਼ੂਗਰ ਦੇ ਖਤਰੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਸ਼ੂਗਰ ਨੂੰ ਵੀ ਕਾਫੀ ਹੱਦ ਤੱਕ ਘੱਟ ਕਰ ਸਕਦਾ ਹੈ। ਪਰ ਜੇਕਰ ਸ਼ੂਗਰ ਦੇ ਰੋਗੀਆਂ ਨੂੰ ਹਰ ਤਰ੍ਹਾਂ ਦੇ ਨਟਸ ਦਿੱਤੇ ਜਾਣ ਤਾਂ ਉਹ ਨੁਕਸਾਨਦੇਹ ਵੀ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਇਹ ਮੇਵੇ ਹੀ ਦਿੱਤੇ ਜਾਣ।

ਅਖਰੋਟ

ਅਖਰੋਟ ਕੈਲੋਰੀ ਨਾਲ ਭਰਪੂਰ ਹੁੰਦੇ ਹਨ, ਪਰ ਇਹ ਸਰੀਰ ਦੀ ਚਰਬੀ ‘ਤੇ ਕੋਈ ਖਾਸ ਪ੍ਰਭਾਵ ਨਹੀਂ ਪਾਉਂਦੇ ਹਨ। ਮਾਹਿਰਾਂ ਅਤੇ ਕੁਝ ਸਿਹਤ ਖੋਜ ਰਿਪੋਰਟਾਂ ਅਨੁਸਾਰ ਅਖਰੋਟ ਦੀ ਵਰਤੋਂ ਕਰਨ ਨਾਲ ਸ਼ੂਗਰ ਦੇ ਖਤਰੇ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਦੇ ਕੋਲੈਸਟ੍ਰਾਲ ਲੈਵਲ ਨੂੰ ਕੰਟਰੋਲ ਕਰਨ ਦਾ ਵੀ ਕੰਮ ਕਰਦਾ ਹੈ।

Leave a Reply

Your email address will not be published.