Punjab

ਸ਼ਿਵ ਸੈਨਾ ਹਿੰਦੋਸਤਾਨ ਨੇ ਬੱਚੀ ਕੁਸੁਮ ਨੂੰ ‘ਰਾਣੀ ਲਕਸ਼ਮੀ ਬਾਈ ਵੀਰਤਾ’ ਐਵਾਰਡ ਨਾਲ ਨਿਵਾਜਿਆ

ਜਲੰਧਰ: ਕੁੱਝ ਦਿਨ ਪਹਿਲਾਂ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਵੱਲੋਂ 15 ਸਾਲਾ ਕੁਸੁਮ ਕੁਮਾਰੀ ਨੇ ਮੋਬਾਇਲ ਖੋਹਣ ਤੋਂ ਬਾਅਦ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ ਕੀਤਾ ਸੀ। ਇਸ ਦੌਰਾਨ ਲੁਟੇਰੇ ਨੇ ਦਾਤਰ ਨਾਲ ਉਸ ਦਾ ਗਲਾ ਵੱਡਣ ਦੀ ਕੋਸ਼ਿਸ਼ ਕੀਤੀ ਸੀ ਪਰ ਗ਼ਲਤੀ ਨਾਲ ਉਸ ਦਾ ਗੁੱਟ ਵੱਢਿਆ ਗਿਆ।

ਕੁਸੁਮ ਨੂੰ ਬਹੁਤ ਸਾਰੀਆਂ ਹਸਤੀਆਂ ਵੱਲੋਂ ਪ੍ਰੋਤਸਾਹਿਤ ਕੀਤਾ ਗਿਆ ਹੈ। ਹੁਣ ਕੁਸੁਮ ਕੁਮਾਰੀ ਦਾ ਹਾਲ-ਚਾਲ ਪੁੱਛਣ ਲਈ ਸ਼ਿਵ ਸੈਨਾ ਹਿੰਦੋਸਤਾਨ ਦੇ ਸੀਨੀਅਰ ਨੇਤਾ ਉਹਨਾਂ ਦੇ ਨਿਵਾਸ ਸਥਾਨ ਫਤਿਹਪੁਰੀ ਮੁਹੱਲੇ ਵਿਖੇ ਪਹੁੰਚੇ ਹਨ।

ਸ਼ਿਵ ਸੈਨਾ ਹਿੰਦੋਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਕ੍ਰਿਸ਼ਨ ਲਾਲ, ਪੰਜਾਬ ਪ੍ਰਦੇਸ਼ ਦੇ ਬੁਲਾਰੇ ਚੰਦਰਕਾਂਤ ਚੱਢਾ, ਮਹਿਲਾ ਸੈਨਾ ਦੇ ਪੰਜਾਬ ਜਨਰਲ ਸਕੱਤਰ ਮਨਦੀਪ ਸ਼ਰਮਾ, ਸੀਨੀਅਰ ਨੇਤਾ ਦੀਪਕ ਅਰੋੜਾ, ਵਪਾਰ ਸੈਨਾ ਦੇ ਯੋਗੇਸ਼ ਬਾਂਸਲ ਅਤੇ ਮਹਿਲਾ ਸੈਨਾ ਦੀ ਸਿਮਰਨਜੀਤ ਕੌਰ ਵੱਲੋਂ ਕੁਸੁਮ ਕੁਮਾਰੀ ਨੂੰ ਉਨ੍ਹਾਂ ਦੀ ਬਹਾਦਰੀ ਲਈ ‘ਰਾਣੀ ਲਕਸ਼ਮੀ ਬਾਈ ਵੀਰਤਾ ਐਵਾਰਡ’ ਨਾਲ ਨਿਵਾਜਿਆ ਗਿਆ।

ਜਗਰਾਓਂ ਦੇ ਗੁਰਦੁਆਰਾ ਨਾਨਕਸਰ ‘ਚ ਮੱਥਾ ਟੇਕਣ ਗਏ ਸ਼ਰਧਾਲੂ ਨਾਲ ਵਾਪਰਿਆ ਭਾਣਾ

ਸ਼ਿਵ ਸੈਨਾ ਹਿੰਦੋਸਤਾਨ ਵੱਲੋਂ ਕੁਸੁਮ ਕੁਮਾਰੀ ਦੀ ਬਹਾਦਰੀ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪਾਰਟੀ ਵੱਲੋਂ 5100 ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਇਕ ਮੌਕੇ ਮੌਜੂਦ ਕ੍ਰਿਸ਼ਨ ਸ਼ਰਮਾ, ਚੰਦਰਕਾਂਤ ਚੱਢਾ ਅਤੇ ਮਨਦੀਪ ਸ਼ਰਮਾ ਨੇ ਕਿਹਾ ਕਿ ਸਿਰਫ 15 ਸਾਲ ਦੀ ਉਮਰ ਵਿਚ ਹਥਿਆਰਬੰਦ ਲੁਟੇਰਿਆਂ ਦਾ ਹਿੰਮਤ ਨਾਲ ਮੁਕਾਬਲਾ ਕਰਨ ਵਾਲੀ ਕੁਸੁਮ ਕੁਮਾਰੀ ਨੇ ਦੇਸ਼ ਵਿਚ ਔਰਤਾਂ ਦਾ ਨਾਂ ਰੌਸ਼ਨ ਕੀਤਾ ਹੈ।

ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਅਸਮਾਜਿਕ ਤੱਤਾਂ ਵਿਰੁਧ ਡੱਟ ਕੇ ਲੜਨ ਵਾਲੀ ਕੁਸੁਮ ਦੀ ਪੜ੍ਹਾਈ ਦਾ ਖਰਚਾ ਚੁੱਕੇ ਅਤੇ ਪਰਿਵਾਰ ਲਈ ਰਾਹਤ ਪੈਕੇਜ ਦਾ ਐਲਾਨ ਕਰੇ। ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਪਵਨ ਗੁਪਤਾ ਵੀ ਕੁਸੁਮ ਨੂੰ ਪਾਰਟੀ ਵੱਲੋਂ ਜਲਦ ਹੀ ਪਟਿਆਲਾ ਵਿਚ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਵਿਸ਼ੇਸ਼ ਤੌਰ ‘ਤੇ ਸਨਮਾਨਤ ਕਰਨਗੇ।

Click to comment

Leave a Reply

Your email address will not be published. Required fields are marked *

Most Popular

To Top