News

ਸ਼ਿਵ ਸੈਨਾ ਨੇ ਤਾਪਸੀ ਪਨੂੰ ਤੇ ਅਨੁਰਾਗ ਦੇ ਹੱਕ ’ਚ ਮਾਰਿਆ ਹਾਅ ਦਾ ਨਾਅਰਾ

ਕਿਸਾਨਾਂ ਦੇ ਹੱਕ ਵਿੱਚ ਹੁਣ ਬਾਲੀਵੁੱਡ ਦੇ ਕਈ ਅਦਾਕਾਰ ਵੀ ਉਤਰੇ ਹਨ। ਪਰ ਉਹਨਾਂ ਨੂੰ ਇਸ ਦਾ ਹਰਜ਼ਾਨਾ ਭਰਨਾ ਪੈ ਰਿਹਾ ਹੈ। ਅਦਾਕਾਰਾ ਤਾਪਸੀ ਪਨੂੰ ਅਤੇ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਸਮੇਤ ਹੋਰ ਫਿਲਮੀ ਹਸਤੀਆਂ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼ਿਵ ਸੈਨਾ ਨੇ ਅਪਣੇ ਮੁੱਖ ਪੱਤਰ ਸਾਮਨਾ ਵਿੱਚ ਇਸ ਮੁੱਦੇ ਨੂੰ ਲੈ ਕੇ ਲਿਖਿਆ ਹੈ। ਉਹਨਾਂ ਸਾਮਨਾ ਵਿੱਚ ਲਿਖਿਆ ਕਿ, “ਤਾਪਸੀ ਤੇ ਅਨੁਰਾਗ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਸਾਮਨਾ ਵਿੱਚ ਲਿਖਿਆ ਗਿਆ ਹੈ, ਦੇਸ਼ ਦੀ ਰਾਜਨੀਤਕ ਤਸਵੀਰ ਸਪਸ਼ਟ ਹੁੰਦੀ ਜਾ ਰਹੀ ਹੈ, ਕੀ ਇਹ ਹੋਰ ਗੜਬੜਾਉਂਦੀ ਜਾ ਰਹੀ ਹੈ ਜਾਂ ਉਲਝਦੀ ਜਾ ਰਹੀ ਹੈ?”

ਕੇਂਦਰ ਸਰਕਾਰ ਖਿਲਾਫ ਬੋਲਣਾ ਦੇਸ਼ਧ੍ਰੋਹ ਨਹੀਂ, ਸੁਪਰੀਮ ਕੋਰਟ ਨੇ ਅਜਿਹਾ ਨਜ਼ਰੀਆ ਦਿੱਤਾ ਹੈ ਤੇ ਇਸ ਦੇ ਨਾਲ ਹੀ ਸਿਨੇਮਾ ਦੇ ਕਲਾਕਾਰਾਂ ਤੇ ਨਿਰਮਾਤਾਵਾਂ, ਜੋ ਮੋਦੀ ਸਰਕਾਰ ਵਿਰੁੱਧ ਬੋਲਦੇ ਹਨ, ਤੇ ਇਨਕਮ ਟੈਕਸ ਦੀ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ। ਉਹਨਾਂ ਵਿਚੋਂ ਪ੍ਰਮੁੱਖ ਹਨ ਤਾਪਸੀ ਪਨੂੰ, ਅਨੁਰਾਗ ਕਸ਼ਯਪ, ਵਿਕਾਸ ਬਹਿਲ ਤੇ ਵਿਤਰਕ ਮਧੂ ਮੰਟੇਨਾ। ਮੁੰਬਈ, ਪੁਣੇ ਵਿੱਚ 30 ਤੋਂ ਜ਼ਿਆਦਾ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਉਹਨਾਂ ਲਿਖਿਆ ਕਿ ਸਵਾਲ ਇਸ ਲਈ ਉੱਠਦਾ ਹੈ ਕਿਉਂ ਕਿ ਹਿੰਦੀ ਸਿਨੇਮਾ ਜਗਤ ਦਾ ਵਿਵਹਾਰ ਤੇ ਕਾਰਜ ਸਾਫ਼ ’ਤੇ ਪਾਰਦਰਸ਼ੀ ਹੈ, ਅਪਵਾਦ ਸਿਰਫ ਤਾਪਸੀ ਤੇ ਅਨੁਰਾਗ ਕਸ਼ਯਪ ਲਈ ਹਨ।

ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰਿਆਂ ਨੇ ਕਿਸਾਨੀ ਲਹਿਰ ਦੇ ਪ੍ਰਸੰਗ ਵਿੱਚ ਵਿਲੱਖਣ ਭੂਮਿਕਾ ਨੂੰ ਅਪਣਾਇਆ ਹੈ। ਉਹਨਾਂ ਨੇ ਕਿਸਾਨਾਂ ਦਾ ਸਮਰਥਨ ਤਾਂ ਨਹੀਂ ਕੀਤਾ, ਇਸ ਦੇ ਉਲਟ, ਪੂਰੀ ਦੁਨੀਆ ਤੋਂ ਸਮਰਥਨ ਵਿੱਚ ਆਏ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਇਹ ਸਾਡੇ ਦੇਸ਼ ਦਾ ਅੰਦਰੂਨੀ ਮਾਮਲਾ ਹੈ ਪਰ ਤਾਪਸੀ ਤੇ ਅਨੁਰਾਗ ਕਸ਼ਯਪ ਵਰਗੇ ਬਹੁਤ ਘੱਟ ਲੋਕ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਖੜ੍ਹੇ ਰਹੇ।

ਇਸ ਲਈ ਉਹਨਾਂ ਨੂੰ ਭੁਗਤਾਨ ਪੈ ਰਿਹਾ ਹੈ। ਇਸ ਦੇ ਉਲਟ ਜੋ ਲੋਕ ਕਿਸਾਨਾਂ ਦਾ ਵਿਰੋਧ ਕਰ ਰਹੇ ਹਨ ਸਰਕਾਰ ਉਹਨਾਂ ਦਾ ਸਾਥ ਦਿੰਦੀ ਹੈ, ਉਹਨਾਂ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਂਦੀ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਬਹੁਤ ਸਾਰੇ ਲੋਕ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹਨ। ਜਿਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਬਹੁਤ ਲੰਬੇ ਸਮੇਂ ਤੋਂ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top