News

ਸ਼ਿਮਲਾ ’ਚ ਇਸ ਦਿਨ ਨਹੀਂ ਮਿਲੇਗੀ ਐਂਟਰੀ

ਕੋਰੋਨਾ ਵਾਇਰਸ ਕਾਰਨ ਸ਼ਿਮਲਾ ਸ਼ਹਿਰ ਵਿੱਚ ਐਤਵਾਰ ਨੂੰ ਲਾਕਡਾਊਨ ਰਹੇਗਾ ਅਤੇ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੀ ਖੁੱਲ੍ਹਣਗੀਆਂ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹੋਰ ਥਾਵਾਂ ਤੋਂ ਸ਼ਿਮਲਾ ਜਾਣ ਵਾਲੇ ਲੋਕ ਧਿਆਨ ਰੱਖਣ ਕੇ ਉਹ ਐਤਵਾਰ ਨਾ ਜਾਣ।

ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸ਼ਿਮਲਾ ‘ਚ ਐਤਵਾਰ ਨੂੰ ਸਾਰੀਆਂ ਗੈਰ ਜ਼ਰੂਰੀ ਗਤੀਵਿਧੀਆਂ ਅਤੇ ਦੁਕਾਨਾਂ ਬੰਦ ਰਹਿਣਗੀਆਂ। ਸ਼ਿਮਲਾ ਸ਼ਹਿਰ ਅਤੇ ਜ਼ਿਲ੍ਹੇ ‘ਚ ਬੀਤੇ 2 ਹਫ਼ਤਿਆਂ ਤੋਂ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਇਸ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਹੁਣ ਜ਼ਰੂਰੀ ਸਮਾਨ ਤੋਂ ਇਲਾਵਾ ਪੂਰਾ ਸ਼ਿਮਲਾ ਸ਼ਹਿਰ ਐਤਵਾਰ ਵਾਲੇ ਦਿਨ ਬੰਦ ਰਹੇਗਾ ਕਿਉਂਕਿ ਐਤਵਾਰ ਹੋਣ ਕਾਰਨ ਸੈਲਾਨੀਆਂ ਦਾ ਇੱਥੇ ਗੁਆਂਢੀ ਸੂਬਿਆਂ ਤੋਂ ਭਾਰੀ ਜਮਾਵੜਾ ਰਹਿੰਦਾ ਹੈ।

ਠੰਡ ਵਿੱਚ ਲੋਕ ਅਕਸਰ ਕੁਦਰਤ ਦਾ ਆਨੰਦ ਮਾਣਦੇ ਹਨ। ਬਰਫ਼ਬਾਰੀ ਦੇਖਣ ਦੇ ਸ਼ੌਕੀਨ ਵੀ ਬਹੁਤੇ ਲੋਕ ਵੀਕੈਂਡ ਬਿਤਾਉਣ ਲਈ ਇੱਥੇ ਆਉਂਦੇ ਹਨ। ਬਰਫ਼ਬਾਰੀ ਦੇਖਣ ਵਾਲਿਆਂ ਦੀ ਗਿਣਤੀ ਬਹੁਤ ਹੁੰਦੀ ਹੈ ਜਿਸ ਦੇ ਚਲਦਿਆਂ ਅਜਿਹਾ ਕਦਮ ਚੁੱਕਿਆ ਗਿਆ ਹੈ।

Click to comment

Leave a Reply

Your email address will not be published.

Most Popular

To Top