ਸ਼ਿਕਾਗੋ ’ਚ 10 ਭਾਰਤੀ ਉਮੀਦਵਾਰ ਲੜਨਗੇ ਅਮਰੀਕੀ ਸਥਾਨਕ ਚੋਣਾਂ

2 ਅਪ੍ਰੈਲ ਸ਼ਿਕਾਗੋ ਵਿੱਚ ਸਥਾਨਕ ਚੋਣਾਂ ਵਿੱਚ ਇਕ ਸੀਨੀਅਰ ਡਾਕਟਰ ਸਮੇਤ ਕਰੀਬ 10 ਭਾਰਤੀ ਅਮਰੀਕੀ ਹਿੱਸਾ ਲੈ ਰਹੇ ਹਨ। ਸ਼ਿਕਾਗੋ ਵਿੱਚ ਸਥਾਨਕ ਚੋਣਾਂ ਵਿੱਚ ਹਿੱਸਾ ਲੈ ਰਹੇ ਭਾਰਤੀ ਅਮਰੀਕੀਆਂ ਵਿੱਚ ਪੰਜ ਔਰਤਾਂ ਵੀ ਸ਼ਾਮਲ ਹਨ। ਕਮਿਊਨਿਟੀ ਦੇ ਆਗੂ ਜਤਿੰਦਰ ਦਿਗਨਵਰਕਰ ਮੇਨੀ ਟਾਉਨਸ਼ਿਪ ਹਾਈਵੇਅ ਕਮਿਸ਼ਨਰ ਦੇ ਅਹੁਦੇ ਤੋਂ ਚੋਣਾਂ ਲੜ ਰਹੇ ਹਨ।

ਐਸੋਸੀਏਸ਼ਨ ਆਫ ਫਿਜੀਸ਼ਿਅੰਸ ਆਫ ਇੰਡੀਅਨ ਓਰਿਜਿਨ ਦੇ ਸਾਬਕਾ ਪ੍ਰਧਾਨ ਡਾ. ਸੁਰੇਸ਼ ਰੇਡੀ ਓਕ ਬਰੁਕ ਵਿੱਚ ਟ੍ਰਸਟ੍ਰੀ ਸੀਟ ਲਈ ਉਮੀਦਵਾਰ ਹੈ। ਇਹ ਸ਼ਹਿਰ ਸ਼ਿਕਾਗੋ ਲੂਪ ਦੇ 15 ਮੀਲ ਪੱਛਮ ਵਿੱਚ ਹੈ। ਸ਼ੈਚੈਂਬਰਗ ਟਾਊਨਸ਼ਿਪ ਦੇ ਟਰੱਸਟੀ ਦੇ ਅਹੁਦੇ ਲਈ ਖੜੇ ਹਨ ਜਦਕਿ ਸਯਦ ਹੁਸੈਨੀ ਹਨੋਵਰ ਪਾਰਕ ਟਾਊਨਸ਼ਿਪ ਦੇ ਟਰੱਸਟੀ ਦੀ ਦੌੜ ਵਿੱਚ ਹਨ।
ਉੱਥੇ ਹੀ ਮਿਤੇਸ਼ ਸ਼ਾਹ ਮਾਇਨੀ ਟਾਉਨਸ਼ਿਪ ਦੇ ਕਲਰਕ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਇਹਨਾਂ ਤੋਂ ਇਲਾਵਾ 5 ਔਰਤਾਂ ਵੀ ਚੋਣਾਂ ਵਿੱਚ ਹਿੱਸਾ ਲੈ ਰਹੀਆਂ ਹਨ। ਵਾਸਵੀ ਚੱਕਾ ਨੇਪਰਵਿਲੇ ਸਿਟੀ ਕਾਉਂਸਿਲ ਲਈ ਚੋਣਾਂ ਲੜ ਰਹੀ ਹੈ ਜਦਕਿ ਮੇਹਗਾਨਾ ਬੰਸਲ ਵਹੀਟਲੈਂਡ ਟਾਉਨਸ਼ਿਪ ਟ੍ਰਸਟੀ ਦੇ ਅਹੁਦੇ ਦੀ ਦੋੜ ਵਿੱਚ ਹੈ। ਸ਼ਵੇਤਾ ਬੇਰ ਅਰੋੜਾ ਵਾਰਡ ਆਲਡੇਰਮਨ ਦੀ ਚੋਣ ਲੜ ਰਹੀ ਹੈ। ਸੁਪਨਾ ਜੈਨ ਅਤੇ ਸਬਾ ਹੈਦਰ ਡਿਸਟ੍ਰਿਕਟ 204 ਸਕੂਲ ਬੋਰਡ ਦੀ ਚੋਣ ਲੜ ਰਹੀ ਹੈ।
