ਸ਼ਾਂਤੀਪੂਰਵਕ ਖਤਮ ਹੋਇਆ ਚੱਕਾ ਜਾਮ, ਲੋਕਾਂ ਨੇ ਦਿੱਤਾ ਪੂਰਾ ਸਹਿਯੋਗ

ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਚੱਕਾ ਜਾਮ ਸ਼ਾਂਤੀਪੂਰਵਕ ਹੋ ਨਿਬੜਿਆ ਹੈ। ਚੱਕਾ ਜਾਮ ਦੌਰਾਨ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਹੋਈ। ਹਰਿਆਣਾ ਵਿੱਚ ਕਿਸਾਨਾਂ ਨੇ ਰਾਸ਼ਟਰੀ ਰਾਜਮਾਰਗ 44 ਤੇ ਟ੍ਰੈਫਿਕ ਜਾਮ ਵਿੱਚ ਫਸੇ ਯਾਤਰੀਆਂ ਲਈ ਭੋਜਨ ਅਤੇ ਪਾਣੀ ਦੀ ਵਿਵਸਥਾ ਕੀਤੀ।

ਇਹ ਦੇਸ਼ ਦੇ ਸਭ ਤੋਂ ਵੱਡੇ ਹਾਈਵੇਅ ਵਿਚੋਂ ਇਕ ਹੈ ਇੱਥੋਂ ਰੋਜ਼ਾਨਾ ਲਗਭਗ 40,00 ਵਾਹਨ ਲੰਘਦੇ ਹਨ। ਦੇਸ਼ਭਰ ਵਿੱਚ ਕਿਸਾਨਾਂ ਦਾ ਚੱਕਾ ਜਾਮ ਖਤਮ ਹੋਣ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹਨਾਂ ਨੇ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਨੂੰ 2 ਅਕਤੂਬਰ ਤਕ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਉਹ ਅੱਗੇ ਦੀ ਯੋਜਨਾ ਬਣਾਉਣਗੇ। ਉਹ ਸਰਕਾਰ ਦੇ ਦਬਾਅ ਹੇਠ ਚਰਚਾ ਨਹੀਂ ਕਰਨਗੇ।
ਪੰਜਾਬ ਵਿੱਚ ਥਾਂ-ਥਾਂ ਤੇ ਕਿਸਾਨਾਂ ਵੱਲੋਂ ਕੀਤੇ ਗਏ ਚੱਕਾ ਜਾਮ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਕਿਸਾਨਾਂ ਦੀ ਪ੍ਰਦਰਸ਼ਨ ਕਰਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਹਨ। ਸ਼ਾਹਜਹਾਂਪੁਰ, ਗੁਰੂਗ੍ਰਾਮ, ਲੁਧਿਆਣਾ, ਜੀਂਦ, ਜੰਮੂ-ਕਸ਼ਮੀਰ, ਪਠਾਨਕੋਟ ਹਾਈਵੇਅ, ਬੇਂਗਲੁਰੂ ਵਿੱਚ ਕਿਸਾਨਾਂ ਨੇ ਚੱਕਾ ਜਾਮ ਕਰ ਦਿੱਤਾ ਹੈ।
ਉੱਥੇ ਹੀ ਦਿੱਲੀ ਅਤੇ ਪੂਰੇ ਦੇਸ਼ ਵਿੱਚ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਦੇ ਚੱਕਾ ਜਾਮ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਦੇ ਪੁਖਤਾ ਇੰਤਜਾਮ ਬਣੇ ਹੋਏ ਹਨ। ਫਤਿਹਾਬਾਦ ਵਿੱਚ ਐਨਐਚ-9 ਜਾਮ ਕਰ ਦਿੱਤਾ ਗਿਆ ਹੈ। ਪਿੰਡ ਬੜੋਪਲ ਵਿੱਚ ਡਬਵਾਲੀ-ਦਿੱਲੀ ਨੈਸ਼ਨਲ ਹਾਈਵੇਅ 9 ਤੇ ਦਰੀ ਵਿਛਾ ਕੇ ਕਿਸਾਨਾਂ ਨੇ ਜਾਮ ਲਗਾਇਆ ਸੀ।
