Punjab

ਸ਼ਹੀਦ ਫ਼ੌਜੀਆਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਸੰਬੰਧੀ ਸਰਕਾਰ ਨੇ ਬਦਲੀ ਨੀਤੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਨਿਯੁਕਤੀਆਂ ਦੀ ਨੀਤੀ ਵਿੱਚ ਸੋਧ ਕਰ ਕੇ ਗਲਵਾਨ ਘਾਟੀ ਵਿੱਚ ਸ਼ਹੀਦ ਹੋਣ ਵਾਲੇ ਕੁਆਰੇ ਜਵਾਨਾਂ ਦੇ ਵਿਆਹੇ ਭੈਣ-ਭਰਾਵਾਂ ਨੂੰ ਸਟੇਟ ਸਰਵਿਸਸ ਵਿੱਚ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਹੈ।

ਇਹ ਫ਼ੈਸਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸਿਪਾਹੀ ਗੁਰਤੇਜ ਸਿੰਘ, ਸਿਪਾਹੀ ਗੁਰਬਿੰਦਰ ਸਿੰਘ ਤੇ L/NK ਸਲੀਮ ਖ਼ਾਨ ਵੱਲੋਂ ਦੇਸ਼ ਲਈ ਕੁਰਬਾਨੀ ਦੇ ਸਨਮਾਨ ਵਜੋਂ ਲਿਆ ਗਿਆ ਹੈ। ਇਸ ਸੋਧ ਤੋਂ ਪਹਿਲਾਂ ਸਿਰਫ ਨਿਰਭਰ ਮਾਪੇ ਜਾਂ ਭੈਣ-ਭਰਾਵਾਂ ਨੂੰ ਹੀ ਨੌਕਰੀ ਦਿੱਤੀ ਜਾਂਦੀ ਸੀ।

ਇਸ ਮਾਮਲੇ ਵਿੱਚ ਸ਼ਹੀਦ ਫੌਜੀਆਂ ਦੇ ਵਿਆਹੇ ਭਰਾਵਾਂ ਨੂੰ ਵੀ ਨੌਕਰੀ ਦੇਣ ਦਾ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ। ਦਸ ਦਈਏ ਕਿ ਪੰਜ ਸੈਨਿਕਾਂ ਨੇ ਜੂਨ 2020 ਵਿੱਚ ਲੱਦਾਖ ਸੈਕਟਰ ਦੀ ਗਲਵਾਨ ਘਾਟੀ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਕੀਤੇ ਅਚਾਨਕ ਹਮਲੇ ਦੌਰਾਨ ਅਪਣੀ ਜਾਨ ਦੇ ਦਿੱਤੀ ਸੀ।

ਅਜਿਹੀਆਂ ਮੌਤਾਂ ਨੂੰ ਆਮ ਤੌਰ ਤੇ ਆਰਮੀ ਹੈੱਡਕੁਆਰਟਰਾਂ ਵੱਲੋਂ ਬੈਟਲ ਕੈਜੂਅਲਿਟੀ ਐਲਾਨਿਆ ਜਾਂਦਾ ਹੈ ਤੇ ਅਜਿਹੇ ਸੈਨਿਕਾਂ ਦੇ ਰਿਸ਼ਤੇਦਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਨਿਯੁਕਤੀਆਂ ਦੀ ਨੀਤੀ ਅਨੁਸਾਰ ਰਾਜ ਸਰਕਾਰ ਵੱਲੋਂ ਹਰੇਕ ਸ਼ਹੀਦ ਸਿਪਾਹੀ ਦੇ ਇੱਕ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਵੀ ਨੌਕਰੀ ਦਿੱਤੀ ਜਾਂਦੀ ਹੈ।

Click to comment

Leave a Reply

Your email address will not be published. Required fields are marked *

Most Popular

To Top