News

ਸ਼ਹੀਦ ਗੱਜਣ ਸਿੰਘ ਦੀਆਂ ਅਸਥੀਆਂ ਪਰਿਵਾਰ ਨੇ ਕੀਰਤਪੁਰ ਸਾਹਿਬ ਕੀਤੀਆਂ ਜਲ ਪ੍ਰਵਾਹ

ਬੀਤੇ ਸੋਮਵਾਰ ਭਾਰਤੀ ਫ਼ੌਜ ਦਾ ਜਵਾਨ ਗੱਜਣ ਸਿੰਘ ਜੰਮੂ ਕਸ਼ਮੀਰ ਦੇ ਪੁੰਛ ਦੇ ਵਿੱਚ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਿਆ ਸੀ ਅੱਜ ਉਸ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਸਤਲੁਜ ਦਰਿਆ ਤੇ ਬਣੇ ਅਸਤ ਘਾਟ ਤੇ ਜਲ ਪ੍ਰਵਾਹ ਕੀਤੀਆਂ ਗਈਆਂ।

ਸ਼ਹੀਦ ਗੱਜਣ ਸਿੰਘ ਦੀ ਪਤਨੀ ਸਮੇਤ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਸ਼ਹੀਦ ਦੇ ਪਿੰਡ ਪੱਚਰੰਡਾ ਤੋਂ ਹਸਤੀਆਂ ਨੂੰ ਇੱਕ ਕਲਸ਼ ਦੇ ਵਿੱਚ ਪਾ ਕੇ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਕੀਰਤਪੁਰ ਸਾਹਿਬ ਵਿਖੇ ਪਹੁੰਚਿਆ ਅਤੇ ਗੁਰੂ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਸ਼ਹੀਦ ਦੀਆਂ ਅਸਥੀਆਂ ਨੂੰ ਸਤਲੁਜ ਦਰਿਆ ਤੇ ਬਣੇ ਅਸਥਘਾਟ ਵਿਖੇ ਜਲ ਪ੍ਰਵਾਹ ਕੀਤਾ ਗਿਆ।

ਇਸ ਮੌਕੇ ਸ਼ਹੀਦ ਦੀ ਪਤਨੀ ਹਰਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਆਪਣੇ ਪਤੀ ਦੀ ਸ਼ਹਾਦਤ ਤੇ ਮਾਣ ਹੈ ਪਰ ਸਰਕਾਰਾਂ ਦੇ ਪ੍ਰਤੀ ਰੋਸ ਵੀ ਹੈ ਕਿਉਂਕਿ ਹਰ ਰੋਜ਼ ਜੰਮੂ ਕਸ਼ਮੀਰ ਦੇ ਵਿੱਚ ਮਾਵਾਂ ਦੇ ਪੁੱਤ ਮਰ ਰਹੇ ਹਨ ਪ੍ਰੰਤੂ ਅਫਸੋਸ ਹੈ ਕਿ ਇਹ ਸਾਰੇ ਆਮ ਘਰਾਂ ਦੇ ਪੁੱਤ ਹਨ। ਜੇ ਰਾਜ ਭਾਗ ਵਿੱਚ ਬੈਠੇ ਲੋਕਾਂ ਦੇ ਪੁੱਤ ਇਸ ਤਰ੍ਹਾਂ ਮਾਰਨ ਤਾਂ ਸਰਕਾਰਾਂ ਵਿੱਚ ਬੈਠੇ ਲੋਕਾਂ ਨੂੰ ਪਤਾ ਲੱਗ ਸਕੇ।

ਉਧਰ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਸ਼ਹੀਦ ਦੀ ਸ਼ਹਾਦਤ ਜਿੱਥੇ ਮਾਣ ਕੀਤਾ ਉੱਥੇ ਉਨ੍ਹਾਂ ਕਿਹਾ ਕਿ ਅੱਜ ਪ੍ਰਸ਼ਾਸਨ ਦੇ ਵਿੱਚੋਂ ਇੱਥੇ ਕੋਈ ਨਹੀਂ ਪਹੁੰਚਿਆ ਅਤੇ ਜਿਵੇਂ ਜਿਵੇਂ ਸਮਾਂ ਬੀਤਦਾ ਜਾਏਗਾ ਲੋਕ ਆਪਣੇ ਆਪਣੇ ਕੰਮਾਂ ਵਿੱਚ ਰੁੱਝ ਜਾਣਗੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਮੇਤ ਬੀਤੇ ਕੱਲ੍ਹ ਸਸਕਾਰ ਮੌਕੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਲੋਕ ਅਤੇ ਸਮਾਜਿਕ ਸ਼ਖਸੀਅਤਾਂ ਉਨ੍ਹਾਂ ਦੇ ਦੁੱਖ ਵਿੱਚ ਸ਼ਰੀਕ ਹੋਈਆਂ ਸਨ ਜਿਸ ਦੇ ਨਾਲ ਉਨ੍ਹਾਂ ਦਾ ਹੌਸਲਾ ਵਧਿਆ ਹੈ ਪਰ ਅੱਜ ਅਸਥੀਆਂ ਜਲ ਪ੍ਰਵਾਹ ਕਰਨ ਲੱਗੇ ਕਿਸੇ ਸਰਕਾਰੀ ਨੁਮਾਇੰਦੇ ਦਾ ਨਾ ਪੁੱਜਣਾ ਕਿਤੇ ਨਾ ਕਿਤੇ ਉਨ੍ਹਾਂ ਨੂੰ ਰੜਕ ਜ਼ਰੂਰ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top