News

ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਫਤਹਿਗੜ੍ਹ ਸਾਹਿਬ ਪਹੁੰਚੇ ਨਵੋਜਤ ਸਿੱਧੂ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਫਤਿਹਗੜ੍ਹ ਸਾਹਿਬ ਪਹੁੰਚੇ ਹਨ। ਇੱਥੇ ਉਹਨਾਂ ਨੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਹਾਲ ਵਿੱਚ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਿੱਧੂ ਇਸ ਦੌਰਾਨ ਫੁੱਲ ਭੇਂਟ ਕੀਤੇ ਅਤੇ ਸ਼ਹੀਦ ਉਧਮ ਸਿੰਘ ਨੂੰ ਨਮਨ ਕੀਤਾ। ਇਸ ਮੌਕੇ ਉਹਨਾਂ ਨਾਲ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਵੀ ਮੌਜੂਦ ਸਨ।

ਇਸ ਦੌਰਾਨ ਨਵਜੋਤ ਸਿੱਧੂ ਨੇ ਬੋਲਦਿਆਂ ਕਿਹਾ ਕਿ, “ਸ਼ਹੀਦ ਊਧਮ ਸਿੰਘ ਉਹ ਯੁੱਗ ਪੁਰਸ਼ ਸਨ ਜਿਸ ਨੇ ਜ਼ਾਲਮ ਦਾ ਨਾਸ਼ ਕੀਤਾ ਅਤੇ ਸੰਕੇਤ ਦਿੱਤਾ ਕਿ ਅਸੀਂ ਜ਼ੁਲਮ ਦੇ ਖਿਲਾਫ਼ ਕਦੇ ਨਹੀਂ ਝੁੱਕ ਸਕਦੇ।” ਸਿੱਧੂ ਨੇ ਕਿਹਾ ਕਿ, ‘ਜ਼ਿਲ੍ਹਿਆਂਵਾਲੇ ਬਾਗ਼ ਦੇ ਸਾਕੇ ਨੇ ਪੂਰੇ ਦੇਸ਼ ਨੂੰ ਇਕ ਕੀਤਾ ਸੀ।’ ਉਹਨਾਂ ਕਿਹਾ ਕਿ, “ਉੱਥੇ ਜਦੋਂ ਊਧਮ ਸਿੰਘ ਨੂੰ ਜੇਲ ਹੋਈ ਤਾਂ ਸ਼ਹੀਦ ਨੇ ਆਪਣਾ ਨਾਮ ਬਦਲ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਸੀ।

ਸਾਡੇ ਗੁਰੂਆਂ ਦੀ ਵਿਚਾਰਧਾਰਾ ਵੀ ਇਹੋ ਸੀ। ਸਾਰੇ ਧਰਮਾਂ ਦਾ ਸਨਮਾਨ ਕਰਨਾ ਅਤੇ ਸਾਰਿਆਂ ਨੂੰ ਪਰਿਵਾਰਕ ਏਕਤਾ ਵਿੱਚ ਬੰਨ੍ਹੀ ਰੱਖਣਾ।’ ਉਹਨਾਂ ਅੱਗੇ ਕਿਹਾ ਕਿ, ਪੰਜਾਬੀ ਵੀ ਇਸ ਪਰਿਵਾਰਕ ਏਕਤਾ ਵਿੱਚ ਬੰਨ੍ਹੇ ਹੋਏ ਹਨ। ਜਦੋਂ ਸ਼ਹੀਦ ਭਗਤ ਸਿੰਘ ਦੀਆਂ ਅਸਤੀਆਂ 1974 ਵਿੱਚ ਭਾਰਤ ਲਿਆਂਦੀਆਂ ਗਈਆਂ ਤਾਂ ਉਸ ਦੇ ਕੁਝ ਅੰਸ਼ ਸੁਨਾਮ, ਕੁਝ ਜਲ੍ਹਿਆਂਵਾਲੇ ਬਾਗ ਤੇ ਕੁਝ ਰੋਜ਼ਾਸ਼ਰੀਫ ਸਨ।  

Click to comment

Leave a Reply

Your email address will not be published. Required fields are marked *

Most Popular

To Top