ਸ਼ਰਾਬ ਫੈਕਟਰੀ ਧਰਨਾ ਦੇ 43 ਕਿਸਾਨ ਕੀਤੇ ਰਿਹਾਅ, ਅਜੇ ਵੀ ਧਰਨੇ ’ਤੇ ਡਟੇ ਹੋਏ ਨੇ ਕਿਸਾਨ

ਸ਼ਰਾਬ ਫੈਕਟਰੀ ਦੇ ਮਾਮਲੇ ਵਿੱਚ ਮੋਚਰੇ ਦੇ 43 ਕਿਸਾਨਾਂ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ। ਸ਼ਰਾਬ ਫੈਕਟਰੀ ਮਾਮਲੇ ‘ਚ ਜ਼ੀਰਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਕਿਸਾਨ ਦੇਰ ਰਾਤ ਜ਼ੀਰਾ ਦੀ ਅਦਾਲਤ ਦੇ ਜੱਜ ਆਯੂਸ਼ਮਾਨ ਸਿਆਲ ਵੱਲੋਂ ਥਾਣਾ ਸਦਰ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਦੇ ਮੁਚੱਲਕੇ ‘ਤੇ ਰਿਹਾਅ ਕੀਤੇ ਗਏ।
ਫਿਰੋਜ਼ਪੁਰ ਦੇ ਐੱਸਐੱਚਓ ਮੈਡਮ ਕੰਵਲਦੀਪ ਕੌਰ ਵੱਲੋਂ ਧਰਨੇ ਨੂੰ ਸ਼ਾਂਤਮਈ ਰੱਖਣ ਲਈ ਕਿਸਾਨ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਸਰਕਾਰ ਦੇ ਹੁਕਮਾਂ ਅਨੁਸਾਰ ਇਹ ਫ਼ੈਸਲਾ ਲਿਆ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੈਕਟਰੀ ਮਾਮਲੇ ਦੇ ਨਿਪਟਾਰੇ ਲਈ ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਫੈਕਟਰੀ ਵਿਖੇ ਆਪਣਾ ਕੰਮ ਕਰਨ ਲਈ ਪੁੱਜ ਗਈਆਂ ਹਨ ਪਰ ਸਾਂਝੇ ਮੋਰਚੇ ਨੇ ਉਦੋਂ ਤੱਕ ਆਪਣੇ ਮੈਂਬਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਤੱਕ ਗ੍ਰਿਫ਼ਤਾਰ ਕੀਤੇ ਗਏ ਸਾਥੀ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।