ਸ਼ਰਾਬ ਫੈਕਟਰੀ ਖ਼ਿਲਾਫ਼ ਲੱਗੇ ਸਾਂਝੇ ਮੋਰਚੇ ‘ਚ ਪਹੁੰਚੇ ਰੁਲਦੂ ਸਿੰਘ ਮਾਨਸਾ, ਸਰਕਾਰ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ

 ਸ਼ਰਾਬ ਫੈਕਟਰੀ ਖ਼ਿਲਾਫ਼ ਲੱਗੇ ਸਾਂਝੇ ਮੋਰਚੇ ‘ਚ ਪਹੁੰਚੇ ਰੁਲਦੂ ਸਿੰਘ ਮਾਨਸਾ, ਸਰਕਾਰ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ

ਜ਼ੀਰਾ ਸ਼ਰਾਬ ਫੈਕਟਰੀ ਖਿਲਾਫ਼ ਚਲ ਰਿਹਾ ਧਰਨਾ ਦਿਨੋਂ-ਦਿਨ ਤੁਲ ਫੜਦਾ ਜਾ ਰਿਹਾ ਹੈ। ਅੱਜ ਮੋਰਚੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕੀਤੇ। ਸ਼ਰਾਬ ਫੈਕਟਰੀ ਦੀ ਲੜਾਈ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਕਿਸੇ ਕਿਸਾਨ ਯੂਨੀਅਨ ਦਾ ਨਿੱਜੀ ਮਸਲਾ ਨਹੀਂ, ਇਹ ਸਭ ਦਾ ਸਾਂਝਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਸਲਾ ਹੈ।

ਉਹਨਾਂ ਅੱਗੇ ਕਿਹਾ ਕਿ ਦੀਪ ਮਲਹੋਤਰਾ ਵਰਗੇ ਵੱਡੇ ਘਰਾਣੇ ਸ਼ਰਾਬ ਦੀਆਂ ਫੈਕਟਰੀਆਂ ਲਗਾ ਕੇ ਸਾਡੇ ਪਾਣੀ ਨੂੰ ਦੂਸ਼ਿਤ ਕਰ ਰਹੇ ਹਨ ਪਰ ਸਰਕਾਰ ਕਾਰਵਾਈ ਕਰਨ ਦੀ ਬਜਾਏ ਟਾਲ-ਮਟੋਲ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਜੇ ਲੋਕ ਡਰੰਮੀ ਵਿੱਚ ਥੋੜੀ ਜਿਹੀ ਲਾਹਣ ਕੱਢ ਲੈਂਦੇ ਸੀ ਤਾਂ ਉਹਨਾਂ ਲਈ ਉਹ ਲਾਹਨ ਡੋਲਣੀ ਵੀ ਬੜੀ ਵੱਡੀ ਸਮੱਸਿਆ ਬਣ ਜਾਂਦੀ ਸੀ ਕਿਉਂਕਿ ਜੇ ਲਾਹਣ ਨਾਲੀ ਵਿੱਚ ਵੀ ਡੋਲੀ ਜਾਵੇ ਤਾਂ ਉਸ ਦੀ ਬਦਬੂ ਆਉਂਦੀ ਰਹਿੰਦੀ ਸੀ।

ਫਿਰ ਦੀਪ ਮਲਹੋਤਰਾ ਦੀਆਂ ਫੈਕਟਰੀਆਂ ਦੀ ਲਾਹਨ ਕਿਸੇ ਨਾਲੇ ਵਿੱਚ ਜਾਂ ਕਿਸੇ ਸੇਮਨਾਲੇ ਵਿੱਚ ਜਾਂਦੀ ਹੈ ਉਸ ਦਾ ਸਬੂਤ ਦੇਵੇ ਜਾਂ ਪ੍ਰਸ਼ਾਸਨ ਪੁੱਛੇ। ਕਿਸਾਨ ਆਗੂ ਨੇ ਕਿਹਾ ਕਿ ਇਹ ਮੋਰਚਾ ਹਰ ਹਾਲ ਵਿੱਚ ਫੈਕਟਰੀ ਬੰਦ ਕਰਵਾ ਕੇ ਰਹੇਗਾ, ਦੀਪ ਮਲਹੋਤਰਾ ਨੂੰ ਇਸ ਫੈਕਟਰੀ ਨੂੰ ਬੰਦ ਕਰ ਦੇਵੇ ਅਤੇ ਕਾਲੋਨੀਆਂ ਕੱਟ ਦੇਵੇ, ਜੇ ਇਸ ਸੰਘਰਸ਼ ਦੌਰਾਨ ਸਾਡੇ ਕੋਈ ਕਿਸਾਨ ਸ਼ਹੀਦ ਹੋ ਜਾਂਦੇ ਹਨ ਤਾਂ ਇਹ ਫੈਕਟਰੀ ਨੂੰ ਬੰਦ ਕਰਵਾਵੇ ਤਾਂ ਕਿ ਆਉਣ ਵਾਲੀਆਂ ਪੀੜੀਆਂ ਲਈ ਸਾਡਾ ਕੁਦਰਤੀ ਪਾਣੀ ਬਚ ਸਕੇ।

Leave a Reply

Your email address will not be published. Required fields are marked *