News

ਸਹੁੰ ਚੁੱਕ ਸਮਾਗਮ ’ਚ ਪਹੁੰਚੇ ਗੁਰਦਾਸ ਮਾਨ, ਕਿਹਾ, ਮਾਨ ਪੰਜਾਬ ਨੂੰ ਕਰਨਗੇ ਖੁਸ਼ਹਾਲ

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਗਾਇਕ ਗੁਰਦਾਸ ਮਾਨ ਵੀ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ, ਪਾਰਟੀ ਆਮ ਹੈ ਪਰ ਵਿਚਾਰ ਖਾਸ ਹਨ। ਪ੍ਰਮਾਤਮਾ ਇਸ ਨੂੰ ਸ਼ਕਤੀ ਦੇਵੇ, ਸਮਰੱਥਾ ਦੇਵੇ ਕਿ ਪੰਜਾਬ ਖੁਸ਼ਹਾਲ ਹੋਵੇ। ਸੁੱਖ ਸ਼ਾਂਤੀ ਹੋਵੇ, ਜਾਤ-ਪਾਤ, ਵਹਿਮ ਭਰਮ ਤੋਂ ਨਿਕਲ ਕੇ ਚੰਗੀਆਂ ਗੱਲ਼ਾਂ ਹੋਣ। ਉਨ੍ਹਾਂ ਕਿਹਾ ਕਿ ਸਭ ਚੰਗਾ ਹੋਵੇਗੀ, ਕਿਉਂਕਿ ਉਨ੍ਹਾਂ ਨੇ ਸ਼ੁਰੂਆਤ ਵਿਚ ਹੀ ਇੰਨਾ ਚੰਗਾ ਕਰ ਦਿੱਤਾ ਹੈ।

92 ਸੀਟਾਂ ਨਾਲ ਸ਼ੁਰੂਆਤ ਵੱਡੀ ਗੱਲ ਹੈ। ਮਾਨ ਨੇ ਕਿਹਾ ਕਿ ਪਹਿਲਾਂ ਦੁਨੀਆਂ ਨੂੰ ਹਸਾਇਆ ਤੇ ਹੁਣ ਪੰਜਾਬ ਨੂੰ ਖੁਸ਼ਹਾਲ ਕਰਨਗੇ। ਜਿਨ੍ਹਾਂ ਪੰਜਾਬੀਆਂ ਨੂੰ ਹਸਾਇਆ ਹੁਣ ਉਨ੍ਹਾਂ ਨੂੰ ਕੰਮ ਦਵਾਉਣਗੇ। ਸਭ ਤੋਂ ਵੱਡੀ ਗੱਲ ਨਸ਼ਿਆਂ ਤੋਂ ਮੁਕਤੀ ਮਿਲੇਗੀ। ਉਨ੍ਹਾਂ ਕਿਹਾ ਕਿ ਭਗਵੰਤ ਅੰਦਰ ਸ਼ਹੀਦ ਭਗਵੰਤ ਮਾਨ ਦਾ ਜਜ਼ਬਾ ਹੈ। ਉਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। ਪੰਜਾਬ ਨੂੰ ਨਸ਼ਿਆਂ ਤੋਂ ਬਚਾਏਗਾ।

Click to comment

Leave a Reply

Your email address will not be published.

Most Popular

To Top