News

ਸਹੀ ਮਾਤਰਾ ਵਿੱਚ ਪਾਣੀ ਪੀਣ ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ, ਸਰੀਰ ਨੂੰ ਮਿਲੇਗੀ ਐਨਰਜੀ

ਮਾਹਿਰ ਦੱਸਦੇ ਹਨ ਕਿ ਥੋੜੀ-ਥੋੜੀ ਦੇਰ ਬਾਅਦ ਪਾਣੀ ਪੀਣ ਨਾਲ ਸਰੀਰ ਨੂੰ ਐਨਰਜੀ ਮਿਲਦੀ ਰਹਿੰਦੀ ਹੈ। ਇਸ ਦੇ ਨਾਲ ਹੀ ਪਾਣੀ ਪੀਂਦੇ ਰਹਿਣ ਨਾਲ ਪੇਟ ਨਾਲ ਸਬੰਧਤ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ। ਵੈਸੇ ਜੋ ਲੋਕ ਜ਼ਿਆਦਾ ਐਕਟਿਵ ਰਹਿੰਦੇ ਹਨ। ਐਕਸਰਸਾਈਜ਼ ਕਰਦੇ ਹਨ, ਖੇਡਦੇ ਹਨ ਉਹਨਾਂ ਦਾ ਪਸੀਨਾ ਜ਼ਿਆਦਾ ਵਹਿੰਦਾ ਹੈ। ਅਜਿਹੇ ਵਿੱਚ ਉਹਨਾਂ ਲਈ ਆਪਣੇ ਸਰੀਰ ਨੂੰ ਨਿਯਮਿਤ ਤੌਰ ਤੇ ਹਾਈਡ੍ਰੇਟ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ।

Health tips: Why you should drink more water during summers | Lifestyle  News,The Indian Express

ਪਾਣੀ ਹਰ ਮੌਸਮ ਵਿੱਚ ਪੀਣਾ ਬਹੁਤ ਲਾਭਦਾਇਕ ਹੁੰਦਾ ਹੈ। ਇਹ ਬੌਡੀ ਨੂੰ ਡਿਟੌਕਸੀਫਾਈ ਕਰਦਾ ਹੈ ਤੇ ਤੁਹਾਨੂੰ ਫਿੱਟ ਰੱਖਦਾ ਹੈ। ਜੋ ਲੋਕ ਪਾਣੀ ਘੱਟ ਪੀਂਦੇ ਹਨ ਉਨ੍ਹਾਂ ਦੇ ਪੇਟ ‘ਚ ਸਟੋਨ ਬਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਯੂਰਿਨ ਨੂੰ ਡਾਇਲਿਊਟ ਕਰਨ ਤੇ ਸਟੂਲਸ ਨੂੰ ਠੀਕ ਰੱਖਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ।

ਇਸ ਦੇ ਨਾਲ ਹੀ ਸਰੀਰ ‘ਚ ਬਲੱਡ ਸਰਕੂਲੇਸ਼ਨ ਬਣਾਈ ਰੱਖਣ ਲਈ ਵੀ ਪਾਣੀ ਦਾ ਸੇਵਨ ਸਹੀ ਮਾਤਰਾ ‘ਚ ਕਰਨਾ ਜ਼ਰੂਰੀ ਹੈ। ਬਲੱਡ ਸਰੀਰ ਦੇ ਸਾਰੇ ਅੰਗਾਂ ਤਕ ਪੋਸ਼ਕ ਤੱਤ ਪਹੁੰਚਾਉਂਦਾ ਹੈ ਤੇ ਸਰੀਰ ਨੂੰ ਐਨਰਜੀ ਦਿੰਦਾ ਹੈ। ਇਸ ਵਿੱਚ ਨਿੰਬੂ ਪਾ ਕੇ ਪੀਤਾ ਜਾ ਸਕਦਾ ਹੈ, ਜਾਂ ਥੋੜੀ ਜਿਹੀ ਮਾਤਰਾ ਵਿੱਚ ਖੰਡ ਵੀ ਮਿਲਾਈ ਜਾ ਸਕਦੀ ਹੈ। ਖਿਡਾਰੀਆਂ ਨੂੰ ਅਕਸਰ ਹਾਈਪਰਥਰਮਿਆ ਹੋ ਜਾਂਦਾ ਹੈ।

ਯਾਨੀ ਪਾਣੀ ਦੀ ਕਮੀ ਜਾਂ ਜ਼ਿਆਦਾ ਡੀਹਾਈਡ੍ਰੇਸ਼ਨ ਦੇ ਚੱਲਦਿਆਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ। ਅਜਿਹੀ ਸਥਿਤੀ ‘ਚ ਰੀਹਾਈਡ੍ਰੇਟ ਕਰਨਾ ਬਹੁਤ ਜ਼ਰੂਰੀ ਹੈ ਪਾਣੀ ਪੀਂਦੇ ਰਹਿਣ ਨਾਲ ਨਾ ਸਿਰਫ ਤੁਸੀਂ ਖੁਦ ਨੂੰ ਫਿੱਟ ਰੱਖ ਪਾਓਗੇ, ਬਲਕਿ ਗੰਭੀਰ ਬੀਮਾਰੀਆਂ ਤੋਂ ਵੀ ਬਚੇ ਰਹਿ ਸਕੋਗੇ।

ਪਾਣੀ ਪੀਂਦੇ ਰਹਿਣ ਨਾਲ ਸਰੀਰ ਦਾ ਤਾਪਮਾਨ ਵੀ ਸੰਤੁਲਿਤ ਰਹਿੰਦਾ ਹੈ। ਤੁਹਾਡੇ ਸਰੀਰ ‘ਚ ਐਂਜ਼ਾਇਮ ਠੀਕ ਢੰਗ ਨਾਲ ਕੰਮ ਕਰਦੇ ਰਹਿਣ ਇਸ ਲਈ ਸਰੀਰ ਦਾ ਤਾਪਮਾਨ ਠੀਕ ਬਣਿਆ ਰਹਿਣਾ ਜ਼ਰੂਰੀ ਹੈ। ਜੇਕਰ ਐਸਾ ਨਹੀਂ ਹੋਵੇਗਾ ਤਾਂ ਸਰੀਰ ਦੇ ਸਾਰੇ ਕੰਮ ਰੁਕ ਜਾਣਗੇ।

Click to comment

Leave a Reply

Your email address will not be published.

Most Popular

To Top