ਸਸਤਾ ਹੁੰਦਾ-ਹੁੰਦਾ ਰੇਤਾ ਹੋ ਗਿਆ ਮਹਿੰਗਾ, 6000 ਤੋਂ 8000 ਰੁਪਏ ਤੱਕ ਪਹੁੰਚੀ ਰੇਤ ਦੀ ਕੀਮਤ

 ਸਸਤਾ ਹੁੰਦਾ-ਹੁੰਦਾ ਰੇਤਾ ਹੋ ਗਿਆ ਮਹਿੰਗਾ, 6000 ਤੋਂ 8000 ਰੁਪਏ ਤੱਕ ਪਹੁੰਚੀ ਰੇਤ ਦੀ ਕੀਮਤ

ਸੂਬੇ ਵਿੱਚ ਅਜੇ ਵੀ ਲੋਕ ਪਹਿਲਾਂ ਦੀ ਤਰ੍ਹਾਂ ਹੀ ਮਹਿੰਗੇ ਭਾਅ ਰੇਤ ਖਰੀਦ ਰਹੇ ਹਨ। ਸ਼ਹਿਰ ਵਿੱਚ ਛੇ ਹਜ਼ਾਰ ਤੋਂ 8 ਹਜ਼ਾਰ ਰੁਪਏ ਪ੍ਰਤੀ ਟਰਾਲੀ ਰੇਤ ਵਿਕ ਰਹੀ ਹੈ। ਇਸ ਨਾਲ ਵਪਾਰੀਆਂ, ਟਰਾਲੀ ਚਾਲਕਾਂ, ਮਜ਼ਦੂਰਾਂ ਤੇ ਟਰਾਂਸਪੋਰਟਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਲਟਾ ਮਾਈਨਿੰਗ ਮੰਤਰੀ ਹਰਜੋਤ ਬੈਂਸ ਦੇ ਇੱਕ ਅਕਤੂਬਰ ਦੇ ਐਲਾਨ ਕਾਰਨ ਰੇਤ ਵਿਕ੍ਰੇਤਾਵਾਂ ਦਾ ਨੁਕਸਾਨ ਹੋਇਆ ਹੈ।

Punjab: Illegal sand mining racket busted in Moga district - Hindustan Times

ਲੋਕਾਂ ਨੇ ਇੱਕ ਅਕਤੂਬਰ ਕਰਕੇ ਇੱਕ ਹਫ਼ਤਾ ਪਹਿਲਾਂ ਤੇ ਪੰਜ ਦਿਨ ਬਾਅਦ ਤੱਕ ਇੰਤਜ਼ਾਰ ਕੀਤਾ ਕਿ ਸਸਤੀ ਹੋਣ ਤੇ ਹੀ ਰੇਤ ਖਰੀਦਣਗੇ ਪਰ ਅਜਿਹਾ ਨਹੀਂ ਹੋਇਆ। ਰੇਤ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਚਰਨਜੀਤ ਚੰਨੀ ਦੇ ਕਾਰਜਕਾਲ ਵੇਲੇ ਰੇਤੇ ਦੇ ਰੇਟ 1800 ਤੋਂ 2200 ਦੇ ਵਿਚਾਲੇ ਸੀ ਪਰ ਹੁਣ ਰੇਟ ਤਿੰਨ ਚਾਰ ਗੁਣਾ ਤਕ ਵੱਧ ਗਏ ਹਨ ਤੇ ਟਰਾਲੀ 6000 ਤੋਂ 8000 ਰੁਪਏ ਤਕ ਵਿਕ ਰਹੀ ਹੈ।

ਇਸ ਤੋਂ ਇਲਾਵਾ ਵਪਾਰੀਆਂ ਨੇ ਦੱਸਿਆ ਕਿ ਰੇਤ ਹਿਮਾਚਲ ਤੇ ਜੰਮੂ ਆ ਰਹੀ ਹੈ ਜਿਸ ‘ਚ ਮਿੱਟੀ ਮਿਲੇ ਹੋਣ ਕਰਕੇ ਮਜਬੂਤੀ ਘੱਟ ਹੈ ਜਦਕਿ ਪੰਜਾਬ ਦੇ ਲੋਕ ਕਾਲੀ ਰੇਤ (ਰਾਵੀ, ਬਿਆਸ) ਦੀ ਰੇਤ ਪਸੰਦ ਕਰਦੇ ਹਨ। ਰੇਤ ਖਰੀਦਣ ਆਏ ਵਿਅਕਤੀ ਨੇ ਦੱਸਿਆ ਕਿ ਜਦ ਘਰ ਸ਼ੁਰੂ ਕੀਤਾ ਸੀ ਤਾਂ ਰੇਤ 2000 ਤੋਂ 3000 ਰੁਪਏ ਲੈ ਕੇ ਗਏ ਸੀ ਤਾਂ ਹੁਣ ਪਲੱਸਤਰ ਕਰਵਾਉਣ ਲਈ ਮਜਬੂਰੀ ‘ਚ ਰੇਤ 7500/8000 ਰੁਪਏ ‘ਚ ਲੈਣੀ ਪੈ ਰਹੀ ਹੈ।

ਟਰਾਲੀ ‘ਤੇ ਰੇਤ ਵੇਚਣ ਵਾਲੇ ਚਾਲਕਾਂ ਨੇ ਦੱਸਿਆ ਕਿ ਚੰਨੀ ਸਰਕਾਰ ਵੇਲੇ ਤਿੰਨ ਤੋਂ ਚਾਰ ਟਰਾਲੀਆਂ ਰੋਜ ਵਿੱਕ ਜਾਂਦੀਆਂ ਸਨ ਤੇ ਰੋਜੀ ਰੋਟੀ ਲਈ ਕਮਾਈ ਹੋ ਜਾਂਦੀ ਸੀ ਪਰ ਹੁਣ ਰੋਜ ਦੀ ਮੁਸ਼ਕਲ ਨਾਲ ਇਕ ਅੱਧੀ ਟਰਾਲੀ ਨਿਕਲਦੀ ਹੈ ਜਿਸ ਨਾਲ ਮਸਾਂ ਤੇਲ ਖਰਚਾ ਹੀ ਨਿਕਲਦਾ ਹੈ ਤੇ ਲੇਬਰ ਵਾਲੇ ਵੀ ਸਾਰਾ ਦਿਨ ਵਿਹਲੇ ਬੈਠ ਕੇ ਚਲੇ ਜਾਂਦੇ ਹਨ।

Leave a Reply

Your email address will not be published.