News

ਸਰ੍ਹੋਂ ਦਾ ਤੇਲ ਜਲਦ ਹੀ ਹੋ ਸਕਦਾ ਹੈ ਸਸਤਾ

ਖਾਣ ਵਾਲਾ ਤੇਲ ਸਸਤਾ ਹੋਣ ਦੀ ਉਮੀਦ ਹੈ। ਫੂਡ ਸੇਫਟੀ ਐਂਡ ਅਥਾਰਿਟੀ ਆਫ ਇੰਡੀਆ ਨੇ ਸਰ੍ਹੋਂ ਦੇ ਤੇਲ ਵਿੱਚ ਮਿਲਾਵਟ ਕਰਨ ਸਬੰਧੀ ਇਕ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਸਰ੍ਹੋਂ ਦਾ ਤੇਲ ਦੇਸ਼ ਭਰ ਵਿੱਚ ਸਸਤਾ ਹੋਣ ਦੀ ਉਮੀਦ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ ਨੇ ਕਿਹਾ ਹੈ ਕਿ ਸਰ੍ਹੋਂ ਦੇ ਤੇਲ ਦੀ ਮਿਲਾਵਟ ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ।

ਐਫਐਸਐਸਏਆਈ ਨੇ ਇਹ ਫ਼ੈਸਲਾ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਤੇ ਸੁਣਵਾਈ ਹੋਣ ਤੋਂ ਬਾਅਦ ਲਿਆ ਹੈ। ਅਕਤੂਬਰ ਵਿੱਚ ਸਰਕਾਰ ਨੇ ਮਿਲਾਵਟ ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਅਕਤੂਬਰ ਤੋਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਸਨ।

ਦੇਸ਼ ਭਰ ਵਿੱਚ ਸਰ੍ਹੋਂ ਦਾ ਤੇਲ 150 ਤੋਂ 190 ਰੁਪਏ ਪ੍ਰਤੀ ਕਿਲੋ ਵਿਕਣ ਕਰ ਕੇ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਿਹਾ ਸੀ। ਮਿਲਾਵਟ ਨੂੰ ਰੋਕਣ ਤੋਂ ਬਾਅਦ ਹੀ ਕੁੱਝ ਤੇਲ ਕੰਪਨੀਆਂ ਦਿੱਲੀ ਹਾਈਕੋਰਟ ਚਲੀਆਂ ਗਈਆਂ ਸਨ। ਨਿਰਧਾਰਿਤ ਮਾਤਰਾ ਦੇ ਤਹਿਤ ਸਰ੍ਹੋਂ ਦੇ ਤੇਲ ਵਿੱਚ ਮਿਲਾਏ ਗਏ ਹੋਰ ਤੇਲਾਂ ਦੇ ਮਿਸ਼ਰਣ ਨੂੰ ਮਿਲਾਉਣ ਨੂੰ ਬਲੈਂਡਿੰਗ ਕਿਹਾ ਜਾਂਦਾ ਹੈ।

ਹੁਣ ਤਕ ਸਰ੍ਹੋਂ ਦੇ ਤੇਲ ਵਿੱਚ 20 ਪ੍ਰਤੀਸ਼ਤ ਤੱਕ ਹੋਰ ਤੇਲਾਂ ਦੀ ਬਲੈਂਡਿੰਗ ਹੁੰਦੀ ਸੀ। ਸਰਕਾਰ ਨੇ ਪਹਿਲਾਂ ਇਸ ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਪਿੱਛੇ ਸਰਕਾਰ ਦਾ ਤਰਕ ਇਹ ਹੈ ਕਿ ਪਹਿਲਾਂ ਤਾਂ ਸ਼ੁੱਧ ਰਾਈ ਦੀ ਵਰਤੋਂ ਵਧੇਗੀ ਤਾਂ ਸਰ੍ਹੋਂ ਦੀ ਖਪਤ ਵਧੇਗੀ। ਇਸ ਦੇ ਨਾਲ ਹੀ ਕੁੱਝ ਹੋਰ ਲੋਕ ਮਿਲਾਵਟ ਦੀ ਆੜ ਵਿੱਚ ਮਿਲਾਵਟਖੋਰੀ ਦਾ ਕਾਰੋਬਾਰ ਚਲਾ ਰਹੇ ਸਨ ਉਸ ਤੇ ਵੀ ਪਾਬੰਦੀ ਲਗਾਈ ਜਾਵੇਗੀ।

ਤੇਲ ਦੇ 15 ਲੀਟਰ ਵੀਲੇ ਟਿਨ ਵਿੱਚ ਪਾਮ ਤੇਲ 1200 ਤੋਂ 1750, ਸੂਰਜਮੁਖੀ 1500 ਤੋਂ 1950, ਸਰ੍ਹੋਂ ਦਾ ਤੇਲ 1750 ਤੋਂ 2250, ਮੂੰਗਫਲੀ ਦਾ ਤੇਲ 1750 ਰੁਪਏ ਦੀ ਕੀਮਤ ਦੇ ਪੱਧਰ ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਪਾਮ ਆਇਲ ਦੇ ਇਕ ਲਿਟਰ ਵਾਲੇ ਪਾਊਚ ਦੀ ਕੀਮਤ 75 ਤੋਂ 110 ਰੁਪਏ ਕਰ ਦਿੱਤੀ ਗਈ ਹੈ।

ਸੂਰਜਮੁਖੀ 98 ਤੋਂ 130 ਰੁਪਏ, ਸਰ੍ਹੋਂ ਦਾ ਤੇਲ 110 ਤੋਂ 150 ਰੁਪਏ ਪ੍ਰਤੀ ਲੀਟਰ ਵਿਕ ਰਹੇ ਹਨ। ਕੁਝ ਵਿਸ਼ੇਸ਼ ਬ੍ਰਾਂਡਾਂ ਦਾਂ ਤੇਲ ਵੀ 190 ਰੁਪਏ ਪ੍ਰਤੀ ਲੀਟਰ ਵਿਕ ਰਹੇ ਹਨ, ਜਦੋਂ ਕਿ ਮੂੰਗਫਲੀ ਦਾ ਤੇਲ 110 ਤੋਂ 200 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top