News

ਸਰਹੱਦ ’ਤੇ ਭਾਰਤ ਅਤੇ ਚੀਨ ਦੀ ਫ਼ੌਜ ’ਚ ਫਿਰ ਹੋਈ ਝੜਪ, ਘੁਸਪੈਠ ਦੀ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ਵਿਚ ਫਿਰ ਤੋਂ ਝੜਪ ਹੋਈ ਹੈ। ਆਰਮੀ ਮੁਤਾਬਕ ਚੀਨ ਦੀ ਫ਼ੌਜ ਨੇ ਪਹਿਲੀ ਬਣੀ ਸਹਿਮਤੀ ਦਾ ਉਲੰਘਣ ਕਰਦੇ ਹੋਏ ਪੂਰਬੀ ਲੱਦਾਖ ਦੇ ਪੇਗੋਂਗ ਅਤੇ ਤਸੋ ਝੀਲ ਏਰੀਆ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ ਹੈ ਪਰ ਭਾਰਤੀ ਜਵਾਨਾਂ ਨੇ ਉਹਨਾਂ ਨੂੰ ਰੋਕ ਲਿਆ। ਭਾਰਤੀ ਫ਼ੌਜ ਮੁਤਾਬਕ ਚੀਨੀ ਫ਼ੌਜ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ।

ਕੇਂਦਰ ਸਰਕਾਰ ਨੇ ਦਸਿਆ ਕਿ ਚੀਨੀ ਫ਼ੌਜ ਨੇ ਇਕ ਵਾਰ ਫਿਰ ਭੜਕਾਉਣ ਦੀਆਂ ਗਤੀਵਿਧੀਆਂ ਕਰਦੇ ਹੋਏ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੀ ਇਹ ਕੋਸ਼ਿਸ਼ ਨੂੰ ਭਾਰਤੀ ਫ਼ੌਜ ਨੇ ਨਾਕਾਮ ਕਰ ਦਿੱਤਾ ਹੈ। ਸਰਕਾਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਚੀਨੀ ਫ਼ੌਜ ਨੇ ਸਥਿਤੀ ਨੂੰ ਬਦਲਣ ਲਈ ਫ਼ੌਜੀ ਗਤੀਵਿਧੀਆਂ ਕੀਤੀਆਂ ਹਨ ਪਰ ਭਾਰਤੀ ਫ਼ੌਜ ਨੂੰ ਉਸ ਦੀ ਇਸ ਗਤੀਵਿਧੀ ਦਾ ਅੰਦਾਜ਼ਾ ਲਗ ਗਿਆ ਅਤੇ ਉਹਨਾਂ ਨੇ ਇਸ ਨੂੰ ਨਾਕਾਮ ਕਰ ਦਿੱਤਾ।

ਰੱਖਿਆ ਵਿਭਾਗ ਦੇ ਇਸ ਬਿਆਨ ਵਿਚ ਦਸਿਆ ਗਿਆ ਹੈ ਕਿ ਚੀਨੀ ਫ਼ੌਜ ਵੱਲੋਂ 29 ਅਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਇਹ ਕੋਸ਼ਿਸ਼ ਕੀਤੀ ਗਈ ਸੀ। ਉੱਥੇ ਹੀ ਲੱਦਾਖ ਸਰਹੱਦ ਤੇ ਵਿਵਾਦ ਤੋਂ ਬਾਅਦ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼੍ਰੀਨਗਰ-ਲੇਹ ਮਾਰਗ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ। ਇਸ ਮਾਰਗ ਤੇ ਕੇਵਲ ਫ਼ੌਜ ਦੇ ਵਾਹਨਾਂ ਨੂੰ ਆਗਿਆ ਹੈ। ਰੱਖਿਆ ਵਿਭਾਗ ਦੇ ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਨੇ ਪੂਰਬੀ ਲੱਦਾਖ ਵਿਚ ਚਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਫ਼ੌਜ ਅਤੇ ਕੂਟਨੀਤਿਕ ਗੱਲਬਾਤ ਵਿਚ ਹੋਏ ਸਮਝੌਤੇ ਦਾ ਉਲੰਘਣ ਕੀਤਾ ਹੈ ਅਤੇ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਵਿਚ ਭੜਕਾਉਣ ਵਾਲੀਆਂ ਫ਼ੌਜੀ ਗਤੀਵਿਧੀਆਂ ਕੀਤੀਆਂ ਹਨ।

ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਪੀਐਲਏ ਦੀਆਂ ਗਤੀਵਿਧੀਆਂ ਨੂੰ ਪੇਂਗਾਨਗ ਤਸੋ ਲੇਕ ਦੇ ਦੱਖਣੀ ਤਟ ਤੇ ਹੋਣ ਵਾਲੀ ਇਸ ਗਤੀਵਿਧੀ ਦਾ ਪਤਾ ਚੱਲ ਗਿਆ ਸੀ ਅਤੇ ਉਹਨਾਂ ਨੇ ਅਪਣੀ ਸਥਿਤੀ ਮਜ਼ਬੂਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਤੇ ਚੀਨੀ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। ਭਾਰਤੀ ਫ਼ੌਜ ਗੱਲਬਾਤ ਜ਼ਰੀਏ ਸ਼ਾਂਤੀ ਬਣਾਏ ਰੱਖਣ ਵਿਚ ਵਿਸ਼ਵਾਸ ਰੱਖਦੀ ਹੈ ਪਰ ਅਪਣੀ ਸਰਹੱਦ ਦੀ ਰੱਖਿਆ ਕਰਨਾ ਵੀ ਉਹਨਾਂ ਦਾ ਲਕਸ਼ ਹੈ।

ਕਈ ਦੇਰ ਦੀ ਗੱਲਬਾਤ ਦੌਰਾਨ ਪੂਰਬੀ ਲੱਦਾਖ ਵਿਚ ਤਣਾਅ ਘੱਟ ਨਹੀਂ ਹੋ ਰਿਹਾ। ਭਾਰਤੀ ਫ਼ੌਜ ਦਾ ਸਾਫ਼ ਸਟੈਂਡ ਹੈ ਕਿ ਚੀਨ ਨੂੰ ਅਪ੍ਰੈਲ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨੀ ਚਾਹੀਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 15 ਜੂਨ ਨੂੰ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲਏਸੀ) ‘ਤੇ ਹੋਏ ਕਬਜ਼ੇ ਨੂੰ ਲੈ ਕੇ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਝੜਪ ਵਿਚ ਇਕ ਕਰਨਲ ਸਮੇਤ 20 ਭਾਰਤੀ ਫ਼ੌਜੀ ਮਾਰੇ ਗਏ ਸਨ। ਇਸ ਝੜਪ ਵਿਚ 43 ਚੀਨੀ ਫ਼ੌਜੀ ਵੀ ਮਾਰੇ ਗਏ ਸਨ। ਪਰ ਚੀਨ ਨੇ ਅਧਿਕਾਰਤ ਤੌਰ ‘ਤੇ ਆਪਣੇ ਫ਼ੌਜ ਦੇ ਮਾਰੇ ਜਾਣ ਬਾਰੇ ਖੁਲਾਸਾ ਨਹੀਂ ਕੀਤਾ। ਗਲਵਾਨ ਘਾਟੀ ਵਿਚ ਚੀਨੀ ਫੌਜਾਂ ਦੀ ਸਹਿਮਤੀ ਵਾਪਸ ਲੈਣ ਤੋਂ ਬਾਅਦ ਕਈ ਘੰਟਿਆਂ ਲਈ ਪੱਥਰਬਾਜ਼ੀ ਅਤੇ ਲਾਠੀਆਂ-ਡੰਡਿਆਂ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚ ਭਾਰੀ ਟਕਰਾਅ ਹੋਇਆ।

Click to comment

Leave a Reply

Your email address will not be published.

Most Popular

To Top