News

ਸਰਵਨ ਸਿੰਘ ਪੰਧੇਰ ਦਾ ਐਲਾਨ, ‘ਅਸੀਂ ਪੁਲਿਸ ਦੇ ਦੱਸੇ ਰੂਟ ’ਤੇ ਨਹੀਂ ਕਰਾਂਗੇ ਟਰੈਕਟਰ ਮਾਰਚ’

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਹੁਣੇ ਹੁਣੇ ਕਿਸਾਨ ਟਰੈਕਟਰ ਪ੍ਰੇਡ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਵਰਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ ਪੁਲਿਸ ਦੇ ਰੂਟ ਮੁਤਾਬਕ ਨਹੀਂ ਸਗੋਂ ਪਹਿਲਾਂ ਐਲਾਨੇ ਗਏ ਰਿੰਗ ਰੋਡ ਤੇ ਹੀ ਟਰੈਕਟਰ ਮਾਰਚ ਕਰਨਗੇ ਉਨ੍ਹਾਂ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਦਿੱਲੀ ਪੁਲਿਸ ਦਾ ਰੂਟ ਕਦੇ ਵੀ ਮਨਜ਼ੂਰ ਨਹੀਂ ਹੈ ਅਤੇ ਹੁਣ ਉਹ ਦਿੱਲੀ ਪੁਲਿਸ ਨਾਲ ਰਿੰਗ ਰੋਡ ਤੇ ਟਰੈਕਟਰ ਮਾਰਚ ਕਰਨ ਸਬੰਧੀ ਮੀਟਿੰਗ ਕਰਨ ਜਾ ਰਹੇ ਹਨ।

ਸਰਵਣ ਸਿੰਘ ਪੰਧੇਰ ਨੇ ਇਸ ਦੌਰਾਨ ਕਿਸਾਨਾਂ ਖਾਸ ਕਰ ਨੌਜਵਾਨਾਂ ਨੂੰ ਅਪੀਲ ਕੀਤੀ ਹੈ। ਉਹ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਹੋਣ ਤੋਂ ਰੋਕਣ ਲਈ ਹੁਣ ਤੋਂ ਹੀ 24 ਘੰਟੇ ਅਲਰਟ ਰਹਿਣ, ਜਦਕਿ ਵਿਰੋਧ ਇਸ ਸੰਘਰਸ਼ ਨੂੰ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ।

ਫਿਲਹਾਲ ਹੁਣ ਟਰੈਕਟਰ ਮਾਰਚ ਦੇ ਰੂਟ ਮੈਪ ਨੂੰ ਲੈ ਕੇ ਮੁੜ ਤੋਂ ਰੇੜਕਾ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ ਉਪਰ ਵੀ ਕੱਲ ਤੋਂ ਹੀ ਨਵੇਂ ਰੂਟ ਮੈਪ ਖਿਲਾਫ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਅਤੇ ਨਵੇਂ ਰੂਟ ਪਲਾਨ ਨੂੰ ਸਰਕਾਰ ਦਾ ਸੋਚਿਆ ਸਮਝਿਆ ਦਿੱਤਾ ਮੈਪ ਕਿਹਾ ਜਾ ਰਿਹਾ ਹੈ।

ਜਦਕਿ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਸ਼ੁਰੂ ਤੋਂ ਹੀ ਆਉਟਰ ਰਿੰਗ ਰੋਡ ਤੇ ਟਰੈਕਟਰ ਪ੍ਰੇਡ ਕਰਨ ਲੂੰ ਲੈ ਕੇ ਅੜੀਆਂ ਹੋਈਆਂ ਸੀ। ਪਰ ਬੀਤੇ ਦਿਨੀਂ 5ਵੇਂ ਗੇੜ ਦੀ ਬੈਠਕ ਤੋਂ ਬਾਅਦ ਕਿਸਾਨਾਂ ਨੇ ਨਵੇਂ ਰੂਟ ਤੇ ਸਹਿਮਤੀ ਬਣਾ ਲਈ ਗਈ ਸੀ ਜਿਸ ਤੇ ਕਿ ਹੁਣ ਇੱਕ ਵਾਰ ਫਿਰ ਤੋਂ ਰੇੜਕਾ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top