News

ਸਰਪੰਚ ਬਣਨਾ ਨਹੀਂ ਸੌਖਾ, ਸੋਚ ਸਮਝ ਕੇ ਪਾਇਉ ਹੱਥ ਸਰਪੰਚੀ ਨੂੰ

ਇਹ ਮਾਮਲਾ ਹੈ ਸੰਗਰੂਰ ਦੇ ਕੋਲ ਪਿੰਡ ਢੰਡੋਲੀ ਦਾ। ਜਿੱਥੇ ਪਿੰਡ ਦੇ ਕੁਝ ਲੋਕਾਂ ਦੁਆਰਾ ਸੜਕ ਦੇ ਉੱਪਰ ਰੂੜੀ ਅਤੇ ਗੋਹਾ ਸੁੱਟਕੇ ਸੜਕ ਦਾ ਰਸਤਾ ਬਲਾਕ ਕੀਤਾ ਗਿਆ ਹੈ। ਸੜਕ ਤੇ ਇਸ ਖਿੱਲਰੀ ਰੂੜੀ ਦੇ ਕਾਰਨ ਪਿੰਡ ਵਾਸੀਆਂ ਵਿੱਚ ਇੱਕ ਵਿਵਾਦ ਖੜ੍ਹਾ ਹੋ ਗਿਆ ਹੈ ਪਰ ਏਨਾ ਸ਼ੁਕਰ ਹੈ ਕੀ ਹੱਥੋਪਾਈ ਨਹੀਂ ਹੋਈ।

ਇਸ ਖਿਲਾਰੀ ਗਈ ਰੂੜੀ ਨੂੰ ਟਰੈਕਟਰ ਦੀ ਮਦਦ ਨਾਲ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਟਰੈਕਟਰ ਵੀ ਮਿੱਟੀ ਵਿੱਚ ਗੜਿਆ ਹੋਇਆ ਹੈ। ਗੰਦਗੀ ਦੀਆਂ ਇਹ ਤਸਵੀਰਾਂ ਸਪਸ਼ਟ ਦੇਖੀਆਂ ਜਾ ਸਕਦੀਆਂ ਹਨ। ਪਿੰਡ ਵਾਸੀਆਂ ਨਾਲ ਗੱਲ ਕਰਦਿਆਂ ਪਤਾ ਲੱਗਿਆ ਕਿ ਇਹ ਮਾਮਲਾ 20 ਸਾਲ ਪੁਰਾਣਾ ਹੈ।

ਪਿੰਡ ਵਾਸੀ ਮੰਗ ਕਰਦੇ ਹਨ ਕਿ ਰੂੜੀ ਸੁਟਣ ਦੇ ਲਈ ਇਕ ਖਾਸ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ। ਇਹ ਸਰਪੰਚ ਦਾ ਮਾਮਲਾ ਹੈ ਪੰਚਾਇਤ ਵਿਚ ਹੱਲ ਕਰਨਾ ਚਾਹੀਦਾ ਹੈ। ਬੀਤੀ ਰਾਤ ਇਸ ਮਾਮਲੇ ਤੇ ਜਿਆਦਾ ਲੜਾਈ ਵੀ ਹੋ ਸਕਦੀ ਸੀ ਪਰ ਕਿਸੇ ਪਿੰਡ ਵਾਸੀ ਦੇ ਸੱਟ-ਫੇਟ ਨਹੀਂ ਲੱਗੀ।

Click to comment

Leave a Reply

Your email address will not be published. Required fields are marked *

Most Popular

To Top