ਸਰਦੀ ਦੇ ਮੌਸਮ ਵਿੱਚ ਚਿਹਰੇ ਦੇ ਨਿਖਾਰ ਲਈ ਅਪਣਾਓ ਇਹ ਘਰੇਲੂ ਨੁਸਖੇ

ਸਰਦੀਆਂ ਵਿੱਚ ਚਿਹਰੇ ਦੀ ਚਮੜੀ ਖੁਸ਼ਕ ਤੇ ਬੇਜਾਨ ਹੋ ਜਾਂਦੀ ਹੈ। ਸਰਦੀਆਂ ਵਿੱਚ ਤਾਪਮਾਨ ਵਧਣ ਕਾਰਨ ਸਕਿਨ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ। ਅਜਿਹੇ ਵਿੱਚ ਚਿਹਰੇ ਨੂੰ ਧੋਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਾਇਸਚਰਾਈਜ਼ ਕਰਨਾ ਜ਼ਰੂਰੀ ਹੈ, ਤਾਂ ਜੋ ਸਕਿਨ ਖੁਸ਼ਕ ਨਾ ਹੋਵੇ।
ਜੇ ਤੁਸੀਂ ਇਸ ਸਮੇਂ ਦੌਰਾਨ ਆਪਣੀ ਸਕਿਨ ਦੀ ਦੇਖ-ਭਾਲ ਨਹੀਂ ਕਰਦੇ ਹੋ, ਤਾਂ ਸਕਿਨ ਹੋਰ ਖੁਸ਼ਕ ਹੋ ਜਾਵੇਗੀ, ਜਿਸ ਨਾਲ ਕਈ ਸਕਿਨ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਕੁਝ ਘਰੇਲੂ ਉਪਾਅ ਅਪਣਾ ਕੇ ਤੁਸੀਂ ਸਰਦੀਆਂ ਵਿੱਚ ਵੀ ਆਪਣੀ ਸਕਿਨ ਨੂੰ ਮੁਲਾਇਮ ਅਤੇ ਚਮਕਦਾਰ ਬਣਾ ਸਕਦੇ ਹੋ। ਆਓ ਜਾਣਦੇ ਹਾਂ ਸਕਿਨ ਲਈ ਕੁੱਝ ਘਰੇਲੂ ਉਪਾਅ…
ਵਿਟਾਮਿਨ ਈ ਤੇਲ: ਸਰਦੀਆਂ ਵਿੱਚ ਸਕਿਨ ਨੂੰ ਨਿਖਾਰਨ ਲਈ ਵਿਟਾਮਿਨ ਈ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਸਕਿਨ ਨੂੰ ਨਮੀ ਮਿਲਦੀ ਹੈ ਅਤੇ ਸਕਿਨ ਦੀ ਬਣਤਰ ਵਿਚ ਵੀ ਸੁਧਾਰ ਹੁੰਦਾ ਹੈ।
ਬਦਾਮ ਦਾ ਤੇਲ: ਬਦਾਮ ਦੇ ਤੇਲ ਵਿੱਚ ਕਈ ਅਜਿਹੇ ਗੁਣ ਹੁੰਦੇ ਹਨ, ਜੋ ਚਿਹਰੇ ਨੂੰ ਚਮਕਦਾਰ ਬਣਾਉਂਦੇ ਹਨ। ਚਿਹਰੇ ਨੂੰ ਧੋਣ ਤੋਂ ਬਾਅਦ ਬਦਾਮ ਦੇ ਤੇਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਜੈਤੂਨ ਦਾ ਤੇਲ : ਸਰਦੀਆਂ ‘ਚ ਚਿਹਰੇ ‘ਤੇ ਜੈਤੂਨ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਸਕਿਨ ਨੂੰ ਨਮੀ ਮਿਲਦੀ ਹੈ, ਜੋ ਚਮਕਦਾਰ ਸਕਿਨ ਲਈ ਕਾਰਗਰ ਹੈ। ਇੱਕ ਚਮਚਾ ਜੈਤੂਨ ਦਾ ਤੇਲ ਚਿਹਰੇ ‘ਤੇ ਲਗਾ ਕੇ ਕੁਝ ਦੇਰ ਤੱਕ ਮਾਲਿਸ਼ ਕਰਨ ਨਾਲ ਫਾਇਦਾ ਹੋ ਸਕਦਾ ਹੈ।