ਸਰਦੀ ਦੇ ਮੌਸਮ ’ਚ ਜ਼ਰੂਰ ਖਾਓ ਇਹ ਚੀਜ਼ਾਂ, ਦੂਰ ਹੋਣਗੀਆਂ ਅਨੇਕ ਬਿਮਾਰੀਆਂ

 ਸਰਦੀ ਦੇ ਮੌਸਮ ’ਚ ਜ਼ਰੂਰ ਖਾਓ ਇਹ ਚੀਜ਼ਾਂ, ਦੂਰ ਹੋਣਗੀਆਂ ਅਨੇਕ ਬਿਮਾਰੀਆਂ

ਜ਼ਿਆਦਾ ਖਾਣ ਅਤੇ ਐਕਟੀਵਿਟੀ ਘੱਟ ਕਰਨ ਨਾਲ ਬਹੁਤ ਸਾਰੇ ਲੋਕ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਮੌਸਮ ਵਿੱਚ ਛੋਟੀਆਂ ਮੋਟੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ, ਜਿਵੇਂ ਹੀ ਸਰਦੀ, ਜ਼ੁਕਾਮ, ਬਦਹਜ਼ਮੀ, ਜੋੜਾਂ ਦਾ ਦਰਦ ਆਦਿ। ਇਸ ਲਈ ਸਰਦੀਆਂ ਦੇ ਮੌਸਮ ਵਿੱਚ ਸਾਡੀ ਇਮਿਊਨਿਟੀ ਮਜ਼ਬੂਤ ਹੋਣੀ ਚਾਹੀਦੀ ਹੈ।

10 Ways to Get Kids to Eat Vegetables | MyFoodDiary

ਇਸੇ ਲਈ ਅੱਜ ਅਸੀਂ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਦੱਸਾਂਗੇ ਜਿਹਨਾਂ ਨੂੰ ਖਾ ਕੇ ਆਪਣੀ ਇਮਿਊਨਿਟੀ ਮਜ਼ਬੂਤ ਅਤੇ ਮੋਟਾਪੇ ਨੂੰ ਕੰਟਰੋਲ ਕਰਨ ਸਣੇ ਕਈ ਰੋਗ ਦੂਰ ਕਰ ਸਕਦੇ ਹਾਂ।

How to make Gajar Ka Halwa in 4 different ways - Times of India

ਸਰਦੀ ਦੇ ਮੌਸਮ ਵਿੱਚ ਜੜ੍ਹ ਹਰੀਆਂ ਸਬਜ਼ੀਆਂ ਖਾਣੀਆਂ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ ਜਿਵੇਂ ਗਾਜਰ, ਚੁਕੰਦਰ, ਮੂਲੀ, ਸ਼ਲਗਮ, ਪਿਆਜ਼ ਇਹ ਸਾਰੀਆਂ ਜੜ੍ਹ ਵਾਲੀਆਂ ਸਬਜ਼ੀਆਂ ਹਨ। ਇਹਨਾਂ ਸਬਜ਼ੀਆਂ ਨਾਲ ਸਰੀਰ ਨੂੰ ਪ੍ਰੀਬਿਉਟਿਕ ਮਿਲਦਾ ਹੈ, ਜਿਸ ਦੀ ਵਜ੍ਹਾ ਨਾਲ ਭਾਰ ਜਲਦੀ ਘਟਦਾ ਹੈ ਅਤੇ ਸਾਡੀ ਇਮਿਊਨਿਟੀ ਵਧਦੀ ਹੈ।

Bajra procurement proving to be a double-edged sword for Haryana government  - Hindustan Times

ਬਾਜਰਾ

ਭਾਰ ਘਟਾਉਣ ਲਈ ਬਾਜਰਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ਵਿੱਚ ਬਾਜਰੇ ਦਾ ਸੇਵਨ ਜ਼ਰੂਰ ਕਰੋ। ਬਾਜਰੇ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਨੂੰ ਐਨਰਜੀ ਮਿਲਦੀ ਹੈ।

ਘਿਓ ਦਾ ਸੇਵਨ

ਸਰਦੀਆਂ ਵਿੱਚ ਘਿਓ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ, ਕਿਉਂ ਕਿ ਘਿਓ ਵਿੱਚ ਵਿਟਾਮਿਨ, ਏ, ਡੀ, ਈ ਅਤੇ ਕੇ ਪਾਇਆ ਜਾਂਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ਵਿੱਚ ਇੱਕ ਚਮਚ ਘਿਓ ਜ਼ਰੂਰ ਖਾਓ। ਦੇਸੀ ਘਿਓ ਸਾਡੇ ਸਰੀਰ ਦੇ ਮੈਟਾਬਲਿਜ਼ਮ ਨੂੰ ਠੀਕ ਰੱਖਦਾ ਹੈ।

ਮੌਸਮੀ ਫਲ

ਸਰਦੀਆਂ ਦੇ ਮੌਸਮ ਵਿੱਚ ਸੇਬ, ਸੰਤਰਾ, ਨਾਸ਼ਪਤੀ ਅਤੇ ਪਪੀਤੇ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਇਮਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਭਾਰ ਘੱਟ ਹੁੰਦਾ ਹੈ। ਇਹਨਾਂ ਫਲਾਂ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ।

ਤਿਲ ਦਾ ਸੇਵਨ

ਸਰਦੀ ਦੇ ਮੌਸਮ ਵਿੱਚ ਹੱਡੀਆਂ ਅਤੇ ਜੋੜਾਂ ਦਾ ਦਰਦ ਵਧ ਜਾਂਦਾ ਹੈ। ਇਸ ਲਈ ਆਪਣੀ ਡਾਈਟ ਵਿੱਚ ਤਿਲ ਜ਼ਰੂਰ ਸ਼ਾਮਲ ਕਰੋ। ਰੋਜ਼ਾਨਾ ਤਿਲ ਦਾ ਸੇਵਨ ਕਰਨ ਨਾਲ ਹਾਈਪਰਟੈਂਸ਼ਨ ਵੀ ਘੱਟ ਹੁੰਦਾ ਹੈ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ।

ਮੂੰਗਫਲੀ

ਮੂੰਗਫਲੀ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਰੋਜ਼ਾਨਾ ਮੂੰਗਫਲੀ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਭਾਰ ਕੰਟਰੋਲ ਹੁੰਦਾ ਹੈ। ਮੂੰਗਫਲੀ ਖਾਣ ਨਾਲ ਕਾਫੀ ਦੇਰ ਤੱਕ ਭੁੱਖ ਨਹੀਂ ਲਗਦੀ ਅਤੇ ਅਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹਾਂ। ਇਸ ਨਾਲ ਇਮਿਊਨਿਟੀ ਤੇਜ਼ ਹੁੰਦੀ ਹੈ।

ਨੋਟ- ਪੰਜਾਬੀ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਜਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ ਸੁਝਾਅ ਵਜੋਂ ਲਓ।

Leave a Reply

Your email address will not be published.