Uncategorized

ਸਰਦੀ ਦੇ ਮੌਸਮ ’ਚ ਪੀਓ ਲੌਂਗ ਦਾ ਪਾਣੀ, ਜਲਦ ਘਟੇਗਾ ਭਾਰ!

ਸਬਜ਼ੀ ਵਿੱਚ ਵਰਤੇ ਜਾਣ ਵਾਲੇ ਹਰ ਮਸਾਲੇ ਦਾ ਕਿਸੇ ਨਾ ਕਿਸੇ ਰੂਪ ਵਿ4ਚ ਸਿਹਤ ਨੂੰ ਲਾਭ ਪਹੁੰਚਦਾ ਹੈ। ਇਹਨਾਂ ਵਿੱਚੋਂ ਇੱਕ ਹੈ ਲੌਂਗ। ਲੌਂਗ ਸਿਹਤ ਅਤੇ ਤੰਦਰੁਸਤੀ ਲਈ ਵੀ ਬਹੁਤ ਜ਼ਰੂਰੀ ਹੈ। ਲੌਂਗ ਇੱਕ ਅਜਿਹੀ ਚੀਜ਼ ਹੈ ਜੋ ਨਾ ਸਿਰਫ ਭੋਜਨ ਦੀ ਮਹਿਕ ਅਤੇ ਸਵਾਦ ਨੂੰ ਵਧਾਉਂਦੀ ਹੈ, ਸਗੋਂ ਇਸ ਵਿੱਚ ਸਿਹਤ ਨਾਲ ਸਬੰਧਤ ਕਈ ਗੁਣ ਵੀ ਹੁੰਦੇ ਹਨ।

8 Surprising Health Benefits of Cloves

ਇਸ ‘ਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਤੱਤ ਤੁਹਾਨੂੰ ਸਿਹਤਮੰਦ ਰੱਖਦੇ ਹਨ। ਹੱਡੀਆਂ ਨੂੰ ਮਜ਼ਬੂਤ ​ਬਣਾਉਣ ਦੇ ਨਾਲ-ਨਾਲ ਇਹ ਖੋਪੜੀ ਤੋਂ ਡੈਂਡਰਫ ਨੂੰ ਵੀ ਦੂਰ ਕਰਦਾ ਹੈ। ਇਸ ਲਈ ਇਸ ਨੂੰ ਦੰਦਾਂ ਦੇ ਦਰਦ ਲਈ ਕਾਰਗਰ ਮੰਨਿਆ ਜਾਂਦਾ ਹੈ ਪਰ ਇਸ ਤੋਂ ਇਲਾਵਾ ਇਸ ਵਿਚ ਕਈ ਅਜਿਹੇ ਗੁਣ ਹਨ ਜੋ ਤੁਹਾਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾ ਸਕਦੇ ਹਨ।

Not Losing Weight? Experts Share 13 Possible Reasons Why

ਐਂਟੀ-ਬੈਕਟੀਰੀਅਲ ਗੁਣ ਹੋਣ ਕਾਰਨ ਲੌਂਗ ਇਨਫੈਕਸ਼ਨ ਅਤੇ ਹਾਨੀਕਾਰਕ ਬੈਕਟੀਰੀਆ ਤੋਂ ਬਚਾਉਂਦੀ ਹੈ, ਲੌਂਗ ਵਿਟਾਮਿਨ-ਸੀ, ਫਾਈਬਰ, ਮੈਂਗਨੀਜ਼, ਐਂਟੀਆਕਸੀਡੈਂਟ ਅਤੇ ਵਿਟਾਮਿਨ-ਕੇ ਨਾਲ ਭਰਪੂਰ ਹੁੰਦਾ ਹੈ। ਲੌਂਗ ਦਾ ਪਾਣੀ ਪੀਣ ਨਾਲ ਸਿਹਤ ਨੂੰ ਫਾਇਦਾ ਹੋਵੇਗਾ ਅਤੇ ਇਸ ਨਾਲ ਭਾਰ ਘੱਟ ਕਰਨ ‘ਚ ਵੀ ਮਦਦ ਮਿਲੇਗੀ।

ਸਰਦੀਆਂ ਦੇ ਮੌਸਮ ਵਿਚ ਲੌਂਗ ਦਾ ਪਾਣੀ ਪਾਚਨ ਕਿਰਿਆ ਨੂੰ ਸੁਧਾਰਨ ਨਾਲ ਇਹ ਭਾਰ ਘਟਾਉਣ ਵਿਚ ਵੀ ਮਦਦ ਕਰ ਸਕਦਾ ਹੈ। ਲੌਂਗ ਦਾ ਪਾਣੀ ਪੇਟ ਦੀ ਜਲਨ ਤੋਂ ਵੀ ਰਾਹਤ ਦਿਵਾਉਂਦਾ ਹੈ।

ਲੌਂਗ ਦਾ ਪਾਣੀ

ਲੌਂਗ ਦਾ ਪਾਣੀ ਬਣਾਉਣ ਲਈ ਪਹਿਲਾਂ ਦੋ ਲੌਂਗ ਲਓ ਅਤੇ ਇਸ ਨੂੰ ਇਕ ਗਲਾਸ ਪਾਣੀ ‘ਚ ਭਿਓ ਕੇ ਰਾਤ ਭਰ ਰੱਖ ਦਿਓ। ਹੁਣ ਸਵੇਰੇ ਉੱਠ ਕੇ ਇਸ ਪਾਣੀ ਨੂੰ ਖਾਲੀ ਪੇਟ ਪੀਓ। ਭਾਰ ਘਟਾਉਣ ਲਈ ਤੁਸੀਂ ਲੌਂਗ ਦੇ ਨਾਲ ਦਾਲਚੀਨੀ ਤੇ ਜੀਰੇ ਨੂੰ ਵੀ ਸ਼ਾਮਲ ਕਰ ਸਕਦੇ ਹੋ।

ਇਸ ਦੇ ਲਈ ਇਨ੍ਹਾਂ ਤਿੰਨਾਂ ਮਸਾਲਿਆਂ ਨੂੰ ਭੁੰਨ ਲਓ ਅਤੇ ਇਸ ਦਾ ਪਾਊਡਰ ਤਿਆਰ ਕਰ ਲਓ। ਇਸ ਮਿਸ਼ਰਣ ਦਾ ਇਕ ਚਮਚ ਰੋਜ਼ਾਨਾ ਸਵੇਰੇ ਇਕ ਗਿਲਾਸ ਪਾਣੀ ਵਿਚ ਉਬਾਲੋ ਅਤੇ ਠੰਡਾ ਹੋਣ ‘ਤੇ ਪੀਓ।

Click to comment

Leave a Reply

Your email address will not be published.

Most Popular

To Top