ਸਰਦੀ ਦੇ ਮੌਸਮ ’ਚ ਘੱਟ ਪਾਣੀ ਪੀਣ ਨਾਲ ਹੋ ਸਕਦੀਆਂ ਨੇ ਇਹ ਸਮੱਸਿਆਵਾਂ

ਸਰਦੀ ਦੇ ਮੌਸਮ ਵਿੱਚ ਜ਼ਿਆਦਾ ਪਿਆਸ ਨਹੀਂ ਲਗਦੀ। ਇਸ ਲਈ ਲੋਕ ਸਰਦੀ ਦੇ ਮੌਸਮ ਵਿੱਚ ਪਾਣੀ ਪੀਣਾ ਬਿਲਕੁੱਲ ਘੱਟ ਕਰ ਦਿੰਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਹਰ ਵਿਅਕਤੀ ਨੂੰ ਇੱਕ ਦਿਨ ਵਿੱਚ ਘੱਟੋ-ਘੱਟ 8-9 ਗਲਾਸ ਪਾਣੀ ਪੀਣਾ ਚਾਹੀਦਾ ਹੈ। ਭਰਪੂਰ ਮਾਤਰਾ ਵਿੱਚ ਪਾਣੀ ਨਾ ਪੀਣ ਨਾਲ ਤੁਹਾਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਰਦੀ ਦੇ ਮੌਸਮ ਵਿੱਚ ਪਾਣੀ ਘੱਟ ਪੀਣ ਨਾਲ ਇਹ ਹੋ ਸਕਦੀਆਂ ਨੇ ਬਿਮਾਰੀਆਂ
ਡਿਹਾਈਡ੍ਰੇਸ਼ਨ
ਸਰੀਰ ਵਿੱਚ ਪਾਣੀ ਦੀ ਘਾਟ ਡਿਹਾਈਡ੍ਰੇਸ਼ਨ ਦਾ ਕਾਰਨ ਬਣ ਸਕਦੀ ਹੈ। ਡਿਹਾਈਡ੍ਰੇਸ਼ਨ ਦੇ ਕਾਰਨ ਇਲੈਕਟ੍ਰੋਲਾਈਟ ਦਾ ਪੱਧਰ ਵੀ ਘੱਟ ਹੋ ਜਾਂਦਾ ਹੈ ਜਿਸ ਦਾ ਦਿਮਾਗ ਤੇ ਵੀ ਅਸਰ ਪੈਂਦਾ ਹੈ।

ਮਾਸਪੇਸ਼ੀਆਂ ਵਿੱਚ ਖਿਚਾਅ
ਇਲੈਕਟ੍ਰੋਲਾਈਟ ਇੱਕ ਤਰ੍ਹਾਂ ਦਾ ਮਿਨਰਲ ਹੈ, ਜੋ ਕੋਸ਼ਿਕਾਵਾਂ ਨੂੰ ਮਿਨਰਲ ਭੇਜਣ ਦਾ ਕੰਮ ਕਰਦਾ ਹੈ। ਇਸ ਦੀ ਘਾਟ ਨਾਲ ਕੋਸ਼ਿਕਾਵਾਂ ਨੂੰ ਸੰਕੇਤ ਨਹੀਂ ਮਿਲ ਪਾਉਂਦਾ, ਜਿਸ ਨਾਲ ਮਾਸਪੇਸ਼ੀਆਂ ਵਿੱਚ ਖਿਚਾਅ, ਕਮਜ਼ਰੋ ਯਾਦਦਾਸ਼ਤ, ਦੌਰੇ ਪੈਣੇ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਡਰਾਈ ਸਕਿਨ
ਸਰਦੀ ਦੇ ਮੌਸਮ ਵਿੱਚ ਖੁਸ਼ਕ ਹਵਾ ਹੀ ਨਹੀਂ, ਘੱਟ ਮਾਤਰਾ ਵਿੱਚ ਪਾਣੀ ਪੀਣ ਨਾਲ ਵੀ ਸਕਿਨ ਡਰਾਈ ਹੋਣ ਲਗਦੀ ਹੈ। ਉਧਰ ਰੁੱਖੀ ਚਮੜੀ ਨਾਲ ਝੁਰੜੀਆਂ, ਛਾਈਆਂ ਉਮਰ ਤੋਂ ਪਹਿਲਾਂ ਹੀ ਪੈਣ ਲਗਦੀਆਂ ਹਨ।
ਕਿਡਨੀ ਤੇ ਅਸਰ
ਸਰੀਰ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਬਲੱਡ ਵੇਸੇਲਸ ਹਾਈਪੋਥੈਮੇਸਸ ਨੂੰ ਇੱਕ ਸੰਕੇਤ ਭੇਜਦੀ ਹੈ ਤੇ ਉਹ ਵੈਸੋਪ੍ਰੋਸਿਨ/ਐਂਟੀਡਾਈਰੈਕਟਿਵ ਹਾਰਮੋਨ ਰਿਲੀਜ਼ ਕਰਦੀ ਹੈ। ਇਹ ਹਾਰਮੋਨ ਕਿਡੀਨੀ ਨੂੰ ਖੂਨ ਤੋਂ ਘੱਟ ਪਾਣੀ ਕੱਢਣ ਦਾ ਸੰਕੇਤ ਦਿੰਦਾ ਹੈ। ਇਸ ਨਾਲ ਕਿਡਨੀ ਫਿਲਟਰ ਦਾ ਕੰਮ ਸਹੀ ਤਰ੍ਹਾਂ ਨਾਲ ਨਹੀਂ ਕਰ ਪਾਉਂਦੀ, ਜਿਸ ਨਾਲ ਪੇਸ਼ਾਬ ਘੱਟ, ਗਾੜ੍ਹਾ ਤੇ ਗਹਿਰੇ ਰੰਗ ਦਾ ਹੋਣ ਲਗਦਾ ਹੈ।
ਕਿਡਨੀ ਨੂੰ ਸੱਟ
ਸੋਧ ਮੁਤਾਬਕ ਲੰਬੇ ਸਮੇਂ ਤੱਕ ਘੱਟ ਪਾਣੀ ਪੀਣ ਨਾਲ ਕਿਡਨੀ ਨੂੰ ਸੱਟ ਲੱਗ ਜਾਂਦੀ ਹੈ। ਖਾਸ ਤੌਰ ‘ਤੇ ਜਿਨ੍ਹਾਂ ਲੋਕਾਂ ਨੂੰ ਪਸੀਨਾ ਆਉਂਦਾ ਹੈ ਉਨ੍ਹਾਂ ‘ਚ ਕਿਡਨੀ ਰੋਗ ਦਾ ਖਤਰਾ ਵੱਧ ਜਾਂਦਾ ਹੈ।
ਲੋਅ ਬਲੱਡ ਪ੍ਰੈਸ਼ਰ
ਪਾਣੀ ਦੀ ਘਾਟ ਨਾਲ ਹਾਈਪਰਟੈਸ਼ਨ ਜਾਂ ਲੋਅ ਪ੍ਰੈਸ਼ਰ ਦੀ ਪਰੇਸ਼ਾਨੀ ਹੋ ਸਕਦੀ ਹੈ। ਅਜਿਹੇ ‘ਚ ਬਿਹਤਰ ਹੋਵੇਗਾ ਕਿ ਤੁਸੀਂ ਭਰਪੂਰ ਪਾਣੀ ਪੀਓ।
ਸਰਦੀ ਚ ਨਹੀਂ ਪੀ ਸਕਦੇ ਪਾਣੀ ਤਾਂ ਕੀ ਕਰਨਾ ਚਾਹੀਦਾ ਹੈ?
ਪਾਣੀ ਦਾ ਸਵਾਦ ਫਿੱਕਾ ਲੱਗਦਾ ਹੈ ਤਾਂ ਉਸ ‘ਚ ਤੁਲਸੀ, ਪੁਦੀਨਾ ਮਿਲਾ ਕੇ ਪੀਓ।
-ਦਿਨ ‘ਚ 2-3 ਵਾਰ ਗ੍ਰੀਨ ਟੀ ਦਾ ਸੇਵਨ ਕਰੋ।
ਖੀਰਾ, ਹਰੀਆਂ ਸਬਜ਼ੀਆਂ, ਮੂਲੀ, ਬ੍ਰੋਕਲੀ, ਸੇਬ, ਦਹੀਂ, ਪਕੇ ਹੋਏ ਚੌਲ, ਪਾਲਕ, ਨਿੰਬੂ, ਟਮਾਟਰ, ਸਟਾਰਬੇਰੀ, ਅੰਗੂਰ ਜਾਂ ਅਜਿਹੀਆਂ ਚੀਜ਼ਾਂ ਖਾਓ, ਜਿਸ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
-ਖੁਰਾਕ ‘ਚ ਦੇਸੀ ਡਰਿੰਕ ਜਿਵੇਂ ਨਿੰਬੂ ਪਾਣੀ, ਪੰਨਾ, ਗਲੂਕੋਜ, ਟੈਂਗ, ਲੱਸੀ ਲਓ।
-ਲੰਚ ਅਤੇ ਡੀਨਰ ਦੇ ਨਾਲ ਸਲਾਦ ਖਾਣਾ ਨਾ ਭੁੱਲੋ।
-ਸਰਦੀਆਂ ‘ਚ ਸਬਜ਼ੀਆਂ ਦਾ ਸੂਪ ਪੀ ਸਕਦੇ ਹੋ। ਇਸ ਤੋਂ ਇਲਾਵਾ ਨਾਰੀਅਲ ਪਾਣੀ, ਜੂਸ ਆਦਿ ਲਓ।
