ਸਰਦੀ ਦੇ ਮੌਸਮ ’ਚ ਐਲਰਜੀ ਤੋਂ ਬਚਾਅ ਲਈ ਖਾਓ ਇਹ ਸੁਪਰ ਫੂਡ!

ਸਰਦੀ ਦੇ ਮੌਸਮ ਵਿੱਚ ਐਲਰਜੀ, ਸਰਦੀ-ਜ਼ੁਕਾਮ ਹੋਣਾ ਆਮ ਗੱਲ ਹੈ। ਇਸ ਤੋਂ ਬਚਾਅ ਲਈ ਕੁਝ ਅਜਿਹੇ ਫੂਡ ਹਨ ਜਿਹਨਾਂ ਨੂੰ ਖਾਣ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਕੱਚਾ ਲਸਣ ਖਾਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬੱਚ ਸਕਦੇ ਹੋ। ਇਸ ਨੂੰ ਖਾਣ ਨਾਲ ਮੂੰਹ ਚੋਂ ਬਦਬੂ ਆਉਂਦੀ ਹੈ, ਪਰ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ।

ਇਸ ਸੁਪਰ ਫੂਡ ਨੂੰ ਖਾਣ ਦੇ ਕਈ ਫ਼ਾਇਦੇ ਹਨ। ਸਰਦਿਆਂ ਦੇ ਮੌਸਮ ਵਿੱਚ ਇਹ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਰੋਜ਼ਾਨਾ ਬਦਾਮ ਖਾਣ ਨਾਲ ਦਿਮਾਗ਼ ਵੀ ਤੇਜ਼ ਹੁੰਦਾ ਹੈ।
ਫੁੱਲ-ਗੋਭੀ ਵੀ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ।
ਸਮੇਂ-ਸਮੇਂ ਸਿਰ ਪਾਣੀ ਪੀਣ ਨਾਲ ਵੀ ਸਰੀਰ ਦੇ ਅੰਦਰੋਂ ਸਫ਼ਾਈ ਹੁੰਦੀ ਰਹਿੰਦੀ ਹੈ।
ਸਿਹਤਮੰਦ ਰਹਿਣ ਦੇ ਲਈ ਰੋਜ਼ਾਨਾ ਇੱਕ ਬਾਉਲ ਦਹੀਂ ਖਾਣੀ ਚਾਹੀਦੀ ਹੈ
ਘਰ ਦਾ ਬਣਿਆ ਚਿਕਨ ਸੂਪ ਵਿੱਚ ਸਰੀਰ ਲਈ ਫ਼ਾਇਦੇਮੰਦ ਹੁੰਦਾ ਹੈ।
ਇਸ ਤੋਂ ਇਲਾਵਾ ਸ਼ਕਰਕੰਦੀ ਵੀ ਸਿਹਤ ਲਈ ਵਧੀਆ ਹੁੰਦੀ ਹੈ।
ਨੋਟ- ਪੰਜਾਬੀ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਜਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ ਸੁਝਾਅ ਵਜੋਂ ਲਓ।
