ਸਰਦੀਆਂ ਵਿੱਚ ਚਵਨਪ੍ਰਾਸ਼ ਖਾਣਾ ਫਾਇਦੇਮੰਦ, ਜਾਣੋ ਇਸ ਦੇ ਹੋਰ ਲਾਭ

ਚਯਵਨਪ੍ਰਾਸ਼ ਵਿੱਚ ਬਹੁਤ ਸਾਰੀਆਂ ਜੜੀ-ਬੂਟੀਆਂ ਹੁੰਦੀਆਂ ਹਨ ਜੋ ਕਿ ਸਰੀਰ ਨੂੰ ਗਰਮ ਕਰਨ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਣ ਦਾ ਕੰਮ ਕਰਦੀਆਂ ਹਨ। ਇਹ ਸਰੀਰ ਨੂੰ ਵਾਇਰਲ ਇਨਫੈਨਕਸ਼ਨ ਨਾਲ ਲੜਨ ਵਿੱਚ ਮਦਦ ਕਰ ਸਕਦੀਆਂ ਹਨ। ਪਰ ਕੀ ਤੁਸੀਂ ਚਯਵਨਪ੍ਰਾਸ਼ ਖਾਣ ਦਾ ਸਹੀ ਤਰੀਕਾ ਜਾਣਦੇ ਹੋ? ਕੀ ਤੁਸੀਂ ਜਾਣਦੇ ਹੋ ਇਸ ਨੂੰ ਕਦੋਂ ਅਤੇ ਕਿਵੇਂ ਖਾਣਾ ਚਾਹੀਦਾ ਹੈ?
ਕਿੰਨਾ ਅਤੇ ਕਦੋਂ
ਸਰਦੀਆਂ ਦੇ ਠੰਢੇ ਮੌਸਮ ‘ਚ ਵੀ ਚਵਨਪ੍ਰਾਸ਼ ਨੂੰ ਘੱਟ ਮਾਤਰਾ ‘ਚ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਪੇਟ ਫੁੱਲਣਾ, ਲੂਜ਼ ਮੋਸ਼ਨ ਆਦਿ ਹੋ ਸਕਦਾ ਹੈ। ਇੱਕ ਬਾਲਗ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਕੋਸੇ ਪਾਣੀ ਜਾਂ ਦੁੱਧ ਨਾਲ 1 ਚਮਚ ਚਵਨਪ੍ਰਾਸ਼ ਲੈ ਸਕਦਾ ਹੈ। ਜੇਕਰ ਤੁਸੀਂ ਬੱਚਿਆਂ ਨੂੰ ਚਵਨਪ੍ਰਾਸ਼ ਦੇ ਰਹੇ ਹੋ ਤਾਂ ਉਨ੍ਹਾਂ ਨੂੰ ਸਵੇਰੇ-ਸ਼ਾਮ ਅੱਧਾ ਚੱਮਚ ਚਵਨਪ੍ਰਾਸ਼ ਦੇਣਾ ਚਾਹੀਦਾ ਹੈ।
ਇਹਨਾਂ ਬਿਮਾਰੀਆਂ ਦੇ ਹੋਣ ਤੇ ਨਹੀਂ ਖਾਣਾ ਚਾਹੀਦਾ ਚਯਵਨਪ੍ਰਾਸ਼
ਜੇਕਰ ਪਰਿਵਾਰ ‘ਚ ਦਮੇ ਜਾਂ ਸਾਹ ਦੇ ਮਰੀਜ਼ ਹਨ ਤਾਂ ਉਨ੍ਹਾਂ ਨੂੰ ਦੁੱਧ ਜਾਂ ਦਹੀਂ ਦੇ ਨਾਲ ਚਵਨਪ੍ਰਾਸ਼ ਨਹੀਂ ਖਾਣਾ ਚਾਹੀਦਾ। ਜਿਨ੍ਹਾਂ ਨੂੰ ਬਲੱਡ ਸ਼ੂਗਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਹੈ ਤਾਂ ਤੁਸੀਂ ਹਰ ਰੋਜ਼ 3 ਗ੍ਰਾਮ ਚਵਨਪ੍ਰਾਸ਼ ਦਾ ਸੇਵਨ ਕਰ ਸਕਦੇ ਹੋ।
ਲਾਭ
ਚਵਨਪ੍ਰਾਸ਼ ਖਾਣਾ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ਜੋ ਠੰਡੇ ਮੌਸਮ ‘ਚ ਵਾਇਰਲ ਇਨਫੈਕਸ਼ਨ ਤੋਂ ਬਚਾਉਂਦਾ ਹੈ। ਇਹ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਸਾਡੀ ਸਿਹਤ ਨੂੰ ਠੀਕ ਰੱਖਦਾ ਹੈ।