Uncategorized

ਸਰਦੀਆਂ ’ਚ ਸਿਹਤਮੰਦ ਰਹਿਣ ਲਈ ਇਹਨਾਂ ਚੀਜ਼ਾਂ ਤੋਂ ਰੱਖੋ ਪਰਹੇਜ਼

ਸਰਦੀ ਦੇ ਮੌਸਮ ਵਿੱਚ ਲੋਕ ਜ਼ਿਆਦਾ ਦੇਰ ਤੱਕ ਕੰਬਲ ਵਿੱਚ ਬੈਠ ਕੇ ਚਾਹ ਦੇ ਨਾਲ ਵੱਖ-ਵੱਖ ਚੀਜ਼ਾਂ ਖਾਣਾ ਸ਼ੁਰੂ ਕਰ ਦਿੰਦੇ ਹਨ। ਸਵੇਰ ਦੇ ਨਾਸ਼ਤੇ ਵਿੱਚ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਦਾ ਸੇਵਨ ਕੀਤਾ ਜਾਂਦਾ ਹੈ ਜਿਸ ਨਾਲ ਕੈਲੋਰੀ ਹੋਣ ਕਾਰਨ ਭਾਰ ਵਧਣ ਦੇ ਨਾਲ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਅਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਆਪਣੀ ਖ਼ੁਰਾਕ ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਕਿਉਂ ਕਿ ਸਵੇਰ ਦਾ ਭੋਜਨ ਪੌਸ਼ਟਿਕ ਹੋਣ ਨਾਲ ਦਿਨ ਭਰ ਐਨਰਜ਼ੀ ਮਿਲਦੀ ਹੈ। ਅਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਇਹਨਾਂ ਚੀਜ਼ਾਂ ਤੋਂ ਕਰੋ ਪਰਹੇਜ਼

ਪ੍ਰੋਸੈਸਡ ਫੂਡ

ਅਜਿਹਾ ਭੋਜਨ ਖਾਣ ਨੂੰ ਤਾਂ ਸੁਆਦ ਲਗਦਾ ਹੈ ਪਰ ਇਸ ਨੂੰ ਵਾਰ-ਵਾਰ ਪਕਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਤੇਲ ਅਤੇ ਮਸਾਲਿਆਂ ਦੀ ਵੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਭਾਰ ਵਧਣ ਦੇ ਨਾਲ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਵਧਦਾ ਹੈ। ਪ੍ਰੋਸੈਸਡ ਫੂਡ ਵਿੱਚ ਚਿਪਸ, ਪੌਪਕਾਰਨ, ਪੈਕਡ ਫੂਡ ਆਉਂਦੇ ਹਨ।  

ਬੇਕਰੀ ਫੂਡ

ਬੇਕਰੀ ਦੀਆਂ ਚੀਜ਼ਾਂ ਜਿਵੇਂ ਕੇਕ, ਬਿਸਕੁੱਟ, ਕਪ ਕੇਕ ਆਦਿ ਵਿੱਚ ਚੀਨੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਨਾਲ ਹੀ ਇਸ ਨੂੰ ਬਣਾਉਣ ਲਈ ਘਿਓ ਅਤੇ ਕਰੀਮ ਦੀ ਵਰਤੋਂ ਕੀਤੀ ਜਾਂਦੀ ਹੈ। ਸਵੇਰ ਦੇ ਭੋਜਨ ਵਿੱਚ ਇਹਨਾਂ ਚੀਜ਼ਾਂ ਦਾ ਸੇਵਨ ਬਿਲਕੁੱਲ ਵੀ ਨਹੀਂ ਕਰਨਾ ਚਾਹੀਦਾ। ਇਸ ਨਾਲ ਸ਼ੂਗਰ ਹੋਣ ਦਾ ਵੱਧ ਖ਼ਤਰਾ ਹੁੰਦਾ ਹੈ। ਇਸ ਨਾਲ ਸੁਸਤੀ ਵੀ ਪੈਂਦੀ ਹੈ।

ਪਕੌੜੇ, ਕਚੌਰੀਆਂ, ਪੂੜੀਆਂ, ਬਰੈੱਡ ਰੋਲ

ਜੇ ਤੁਸੀਂ ਨਾਸ਼ਤੇ ਵਿੱਚ ਪਕੌੜੇ, ਪੂੜੀਆਂ, ਬਰੈੱਡ ਰੋਲ ਤੇ ਕਚੌਰੀਆਂ ਖਾਂਦੇ ਹੋ ਤਾਂ ਇਸ ਨੂੰ ਤੁਰੰਤ ਬੰਦ ਕਰ ਦਿਓ। ਇਹਨਾਂ ਦੇ ਸੇਵਨ ਨਾਲ ਕੋਲੇਸਟ੍ਰੋਲ ਲੈਵਲ ਵੱਧਦਾ ਹੈ। ਅਜਿਹੇ ਵਿੱਚ ਬਲੱਡ ਪ੍ਰੈਸ਼ਰ ਵਧਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਨੂਡਲਜ਼

ਨੂਡਲਜ਼ ਬਣਾਉਣ ਲਈ ਤੇਜ਼ ਮਸਾਲਿਆਂ ਤੇ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਸਵੇਰ ਦੇ ਭੋਜਨ ਵਿੱਚ ਇਸ ਦਾ ਸੇਵਨ ਕਰਨਾ ਚੰਗਾ ਆਪਸ਼ਨ ਨਹੀਂ ਹੈ। ਨੂਡਲਜ਼ ਖਾਣ ਨਾਲ ਭਾਰ ਵਿੱਚ ਵੀ ਵਾਧਾ ਹੁੰਦਾ ਹੈ। ਨਾਲ ਹੀ ਕੋਲੈਸਟ੍ਰੋਲ ਲੈਵਲ ਵਧਣ ਨਾਲ ਦਿਲ ਤੇ ਮਾੜਾ ਪ੍ਰਭਾਵ ਪਵੇਗਾ।

ਫਲਾਂ ਨੂੰ ਕੱਟ ਕੇ ਖਾਓ

ਫ਼ਲਾਂ ਨੂੰ ਕੱਟ ਕੇ ਖਾਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਜ਼ਰੂਰੀ ਤੱਤ ਮਿਲਣ ਦੇ ਨਾਲ ਹੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਲਈ ਤੰਦਰੁਸਤ ਰਹਿਣ ਲਈ ਜਿੰਨੀ ਜਲਦੀ ਹੋ ਸਕੇ ਇਹਨਾਂ ਚੀਜ਼ਾਂ ਤੋਂ ਦੂਰੀ ਬਣਾਉਣਾ ਵਧੀਆ ਹੈ।

Click to comment

Leave a Reply

Your email address will not be published. Required fields are marked *

Most Popular

To Top