Uncategorized

ਸਰਦੀਆਂ ’ਚ ਗਰਮ ਪਾਣੀ ਨਾਲ ਨਹਾਉਣ ਦੇ ਫ਼ਾਇਦੇ ਤੇ ਨੁਕਸਾਨ

ਸਰਦੀ ਦੇ ਮੌਸਮ ਵਿੱਚ ਬਹੁਤ ਸਾਰੇ ਲੋਕ ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰਦੇ ਹਨ। ਕਿਹਾ ਜਾਂਦਾ ਹੈ ਕਿ ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਪਰ ਕਈ ਵਾਰ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਗਰਮ ਪਾਣੀ ਨਾਲ ਨਹਾਉਣ ਦੇ ਨੁਕਸਾਨ ਵੀ ਹੋ ਸਕਦੇ ਹਨ।

6 reasons why a hot water bath is bad for you

ਫਾਇਦੇ

ਗਰਮ ਪਾਣੀ ਨਾਲ ਨਹਾਉਣ ਨਾਲ ਬਲੱਡ ਸਰਕੁਲੇਸ਼ਨ ਚੰਗਾ ਰਹਿੰਦਾ ਹੈ। ਸਿਰਦਰਦ ਠੀਕ ਹੁੰਦਾ ਹੈ ਅਤੇ ਚੰਗੀ ਨੀਂਦ ਆਉਂਦੀ ਹੈ। ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ਅਤੇ ਹੱਡੀਆਂ ਕਾਫੀ ਰਿਲੈਕਸਡ ਹੁੰਦੀਆਂ ਹਨ। ਜਿਨ੍ਹਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਉਨ੍ਹਾਂ ਲਈ ਗਰਮ ਪਾਣੀ ਨਾਲ ਨਹਾਉਣਾ ਫਾਇਦੇਮੰਦ ਹੈ।

ਨੁਕਸਾਨ

ਗਰਮ ਪਾਣੀ ਨਾਲ ਨਹਾਉਣ ਨਾਲ ਵਾਲਾਂ ਅਤੇ ਸਕਿਨ ਨੂੰ ਨੁਕਸਾਨ ਪਹੁੰਚਾਉਂਦਾ ਹੈ। ਗਰਮ ਪਾਣੀ ਵਾਲਾਂ ਅਤੇ ਸਕਿਨ ਨੂੰ ਡਰਾਈ ਬਣਾ ਦਿੰਦਾ ਹੈ। ਕਈ ਲੋਕਾਂ ਨੂੰ ਖੁਜਲੀ ਅਤੇ ਲਾਲ ਚਕਤੇ (ਧੱਬੇ) ਵਰਗੀ ਸਮੱਸਿਆ ਹੋ ਜਾਂਦੀ ਹੈ। ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ’ਚੋਂ ਕੁਦਰਤੀ ਆਇਲ ਖਤਮ ਹੋਣ ਲੱਗਦਾ ਹੈ ਜਿਸ ਤੋਂ ਬਾਅਦ ਐਲਰਜੀ ਅਤੇ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਕ ਰਿਸਰਚ ’ਚ ਸਾਹਮਣੇ ਆਇਆ ਹੈ ਕਿ ਗਰਮ ਪਾਣੀ ਗਰਭਵਤੀ ਔਰਤਾਂ ਲਈ ਸੁਰੱਖਿਅਤ ਨਹੀਂ। ਇਸ ਨਾਲ ਗਰਭ ’ਚ ਪਲ ਰਹੇ ਬੱਚੇ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ ’ਤੇ ਬੁਰਾ ਅਸਰ ਪੈਂਦਾ ਹੈ। ਕੁਝ ਅਧਿਐਨਾਂ ਅਨੁਸਾਰ ਗਰਮ ਪਾਣੀ ਨਾਲ ਨਹਾਉਣ ਨਾਲ ਮਰਦਾਂ ਦੀ ਪ੍ਰਜਨਨ ਸਮਰੱਥਾ ’ਤੇ ਪ੍ਰਭਾਵ ਪੈਂਦਾ ਹੈ।

ਵਰਤੋਂ ਇਹ ਸਾਵਧਾਨੀਆਂ

ਜ਼ਿਆਦਾ ਗਰਮ ਪਾਣੀ ਦੀ ਜਗ੍ਹਾ ਕੋਸੇ ਪਾਣੀ ਨਾਲ ਨਹਾਓ।
ਪਾਣੀ ਦਾ ਤਾਪਮਾਨ 45 ਡਿਗਰੀ ਤੋਂ ਵੱਧ ਨਾ ਹੋਵੇ।
ਗਰਮ ਪਾਣੀ ਨਾਲ ਅੱਧੇ ਘੰਟੇ ਤੋਂ ਵੱਧ ਨਾ ਨਹਾਓ।
ਬੱਚਿਆਂ ਦੇ ਨਹਾਉਣ ਲਈ ਪਾਣੀ ਦਾ ਟੈਂਪਰੇਚਰ 37-38 ਡਿਗਰੀ ਤੋਂ ਵੱਧ ਨਾ ਹੋਵੇ।

Click to comment

Leave a Reply

Your email address will not be published. Required fields are marked *

Most Popular

To Top