ਸਰਦੀਆਂ ’ਚ ਇਹ 5 ਚੀਜ਼ਾਂ ਬਿਮਾਰੀਆਂ ਨੂੰ ਰੱਖਣਗੀਆਂ ਦੂਰ

 ਸਰਦੀਆਂ ’ਚ ਇਹ 5 ਚੀਜ਼ਾਂ ਬਿਮਾਰੀਆਂ ਨੂੰ ਰੱਖਣਗੀਆਂ ਦੂਰ

ਸਰਦੀਆਂ ਵਿੱਚ ਠੰਡ ਤੋਂ ਬਚਣ ਲਈ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡਾ ਸਰੀਰ ਗਰਮ ਬਣਿਆ ਰਹੇ। ਫਿਟਨੈਸ ਲਈ ਸਰਦੀਆਂ ਦਾ ਮੌਸਮ ਸਭ ਤੋਂ ਵਧੀਆ ਹੈ। ਸਰਦੀਆਂ ਵਿੱਚ ਹਰੀਆਂ ਸਬਜ਼ੀਆਂ, ਸਲਾਦ ਅਤੇ ਫਲਾਂ ਦੀ ਭਰਪੂਰ ਮਾਤਰਾ ਵਿੱਚ ਹੁੰਦੀ ਹੈ।

Classic Crunchy Marinated Vegetable Salad

ਸਰਦੀਆਂ ਵਿੱਚ ਗੁੜ ਅਤੇ ਤਿਲ ਖਾਣ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਸਰਦੀਆਂ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਰੀਰ ਵਿੱਚ ਊਰਜਾ ਅਤੇ ਗਰਮੀ ਲਿਆਉਂਦੀਆਂ ਹਨ। ਇਹਨਾਂ 5 ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਖਜੂਰ

ਸਰਦੀ ਦੇ ਮੌਸਮ ਵਿੱਚ ਖਜੂਰ ਦਾ ਸੇਵਨ ਕਰਨਾ ਚਾਹੀਦਾ ਹੈ। ਖਜੂਰ ਵਿੱਚ ਵਿਟਾਮਿਨ ਏ ਅਤੇ ਬੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਖਜੂਰ ਦੀ ਤਸੀਰ ਗਰਮ ਹੁੰਦੀ ਹੈ, ਜਿਸ ਨਾਲ ਠੰਡ ਵਿੱਚ ਰਾਹਤ ਮਿਲਦੀ ਹੈ। ਇਸ ਨਾਲ ਸਾਡਾ ਸਰੀਰ ਅੰਦਰੋਂ ਗਰਮ ਰਹਿੰਦਾ ਹੈ। ਖਜੂਰਾਂ ਵਿੱਚ ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ।

ਗੁੜ

ਪੇਟ ਅਤੇ ਸਰੀਰ ਲਈ ਗੁੜ ਬਹੁਤ ਚੰਗਾ ਤੱਤ ਮੰਨਿਆ ਜਾਂਦਾ ਹੈ। ਗੁੜ ਖਾਣ ਨਾਲ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ। ਪਾਚਨ ਕਿਰਿਆ ਲਈ ਵੀ ਗੁੜ ਬਹੁਤ ਫਾਇਦੇਮੰਦ ਹੁੰਦਾ ਹੈ। ਗੁੜ ਵਿੱਚ ਆਇਰਨ ਹੁੰਦਾ ਹੈ ਜੋ ਕਿ ਅਨੀਮੀਆ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ। ਸਰਦੀਆਂ ਵਿੱਚ ਗੁੜ ਸਰੀਰ ਵਿੱਚ ਨਿੱਘ ਲਿਆਉਂਦਾ ਹੈ।  

ਤਿਲ ਦੇ ਬੀਜ

ਤਿਲਾਂ ਦਾ ਸੇਵਨ ਕਰਨ ਨਾਲ ਸਰਦੀ ਨਹੀਂ ਲਗਦੀ। ਤਿਲ ਦੇ ਬੀਜ ਚਿੱਟੇ ਅਤੇ ਕਾਲੇ ਦੋਵੇਂ ਹੁੰਦੇ ਹਨ। ਤਿਲਾਂ ਦਾ ਅਸਰ ਗਰਮ ਹੁੰਦਾ ਹੈ, ਇਸ ਲਈ ਠੰਡੇ ‘ਚ ਤਿਲ ਖਾਣਾ ਫਾਇਦੇਮੰਦ ਹੁੰਦਾ ਹੈ। ਤਿਲਾਂ ‘ਚ ਮੋਨੋ-ਸੈਚੁਰੇਟਿਡ ਫੈਟੀ ਐਸਿਡ ਅਤੇ ਐਂਟੀ-ਬੈਕਟੀਰੀਅਲ ਖਣਿਜ ਪਾਏ ਜਾਂਦੇ ਹਨ। ਜਿਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

ਗਾਜਰ

ਸਰਦੀਆਂ ਆਉਂਦੇ ਹੀ ਬਾਜ਼ਾਰ ‘ਚ ਲਾਲ-ਲਾਲ ਗਾਜਰ ਮਿਲ ਜਾਂਦੀ ਹੈ। ਗਾਜਰ ਦਿਲ, ਦਿਮਾਗ, ਨਸਾਂ ਅਤੇ ਸਮੁੱਚੀ ਸਿਹਤ ਲਈ ਵੀ ਫਾਇਦੇਮੰਦ ਹੈ। ਗਾਜਰ ਵਿੱਚ ਵਿਟਾਮਿਨ ਏ, ਬੀ, ਸੀ, ਡੀ, ਈ, ਜੀ ਅਤੇ ਕੇ ਪਾਇਆ ਜਾਂਦਾ ਹੈ। ਗਾਜਰ ‘ਚ ਵਿਟਾਮਿਨ ਏ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਮੂੰਗਫਲੀ

ਪ੍ਰੋਟੀਨ ਅਤੇ ਹੈਲਦੀ ਫੈਟ ਦੇ ਨਾਲ-ਨਾਲ ਮੂੰਗਫਲੀ ‘ਚ ਕਈ ਵਿਟਾਮਿਨ ਅਤੇ ਖਣਿਜ ਵੀ ਪਾਏ ਜਾਂਦੇ ਹਨ। ਮੂੰਗਫਲੀ ਵਿੱਚ ਮੈਂਗਨੀਜ਼, ਵਿਟਾਮਿਨ ਈ, ਫਾਸਫੋਰਸ ਅਤੇ ਮੈਗਨੀਸ਼ੀਅਮ ਹੁੰਦਾ ਹੈ। ਮੂੰਗਫਲੀ ਖਾਣ ਨਾਲ ਕੋਲੈਸਟ੍ਰਾਲ ਵੀ ਕੰਟਰੋਲ ‘ਚ ਰਹਿੰਦਾ ਹੈ।

Leave a Reply

Your email address will not be published.