ਗਵਰਨਰ ਮਲਿਕ ਨੇ ਮੋਦੀ ਨੂੰ ਦੱਸੀ ਸਰਦਾਰਾਂ ਦੀ ਤਾਕਤ, ਮੋਦੀ ਸਰਕਾਰ ਹੋ ਜਾਵੇ ਤਿਆਰ

ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਸਾਫ਼ ਕਰ ਦਿੱਤਾ ਹੈ ਕਿ ਉਹ ਦਿੱਲੀ ਤੋਂ ਕਿਸਾਨਾਂ ਨੂੰ ਦਬਾਅ ਅਤੇ ਅਪਮਾਨਿਤ ਕਰਕੇ ਵਾਪਸ ਨਾ ਭੇਜੇ ਕਿਉਂ ਕਿ ਉਹ ਜਾਣਦੇ ਹਨ ਕਿ ਸਰਦਾਰਾਂ ਨੂੰ 300 ਸਾਲਾਂ ਤਕ ਕੁੱਝ ਨਹੀਂ ਭੁੱਲਣਾ। ਜਿਹੜੇ ਦੇਸ਼ ਦਾ ਕਿਸਾਨ ਅਤੇ ਜਵਾਨ ਜਸਟੀਫਾਈਡ ਨਹੀਂ ਹੁੰਦਾ ਉਸ ਦੇਸ਼ ਨੂੰ ਕੋਈ ਨਹੀਂ ਬਚਾ ਸਕਦਾ।

ਮੇਘਾਲਿਆ ਦੇ ਗਵਰਨਰ ਸੱਤਿਆਪਾਲ ਮਲਿਕ ਅੱਜ ਅਪਣੇ ਗ੍ਰਹਿ ਜ਼ਿਲ੍ਹਾ ਬਾਗਪਤ ਪਹੁੰਚੇ। ਕਸਬਾ ਅਮੀਨਗਰ ਸਰਾਏ ਵਿੱਚ ਉਹ ਰਿਸੈਪਸ਼ਨ ਵਿੱਚ ਸ਼ਾਮਲ ਹੋਏ। ਉਹਨਾਂ ਨੇ ਅਪਣੇ ਭਾਸ਼ਣ ਦੌਰਾਨ ਕਿਹਾ ਕਿ ਕਿਸਾਨਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ ਇਸ ਲਈ ਸਰਕਾਰ ਨੂੰ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ। ਜੇ ਐਮਐਸਪੀ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਂਦਾ ਜਾਵੇ ਤਾਂ ਕਿਸਾਨ ਅੰਦੋਲਨ ਖ਼ਤਮ ਕਰ ਦੇਣਗੇ।
ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਰੁਕਵਾਉਣ ਦਾ ਦਾਅਵਾ ਕਰਦੇ ਹੋਏ ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦਾ ਪਤਾ ਲਗਿਆ ਤਾਂ ਉਹਨਾਂ ਨੇ ਫੋਨ ਕਰ ਕੇ ਗ੍ਰਿਫ਼ਤਾਰੀ ਰੁਕਵਾਈ। ਉਹ ਕਿਸਾਨਾਂ ਦੀ ਹਰ ਪੱਖੋਂ ਮਦਦ ਕਰਨ ਲਈ ਤਿਆਰ ਹਨ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਕਿਸਾਨਾਂ ਦੀ ਤਕਲੀਫ਼ ਪਤਾ ਹੈ ਕਿ ਕਿਸਾਨ ਇਸ ਸਮੇਂ ਕਿਹੜੇ ਹਾਲਾਤਾਂ ਵਿੱਚ ਅਪਣਾ ਗੁਜ਼ਾਰਾ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਇੱਕ ਪੱਤਰਕਾਰ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਨੇ ਪੱਤਰਕਾਰ ਨੂੰ ਕਿਹਾ ਸੀ ਉਹ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ ਇਸ ਲਈ ਉਹ ਵੀ ਹੁਣ ਤਿਆਰੀ ਕਰ ਲੈਣ। ਜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਕਿਸਾਨਾਂ ਦਾ ਅੰਦੋਲਨ ਖਤਮ ਹੋ ਜਾਵੇਗਾ ਅਤੇ ਉਹ ਅਪਣੇ ਘਰ ਨੂੰ ਵਾਪਸ ਚਲੇ ਜਾਣਗੇ।
