ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਕੱਲ੍ਹ ਛੱਟੀ ਦਾ ਐਲਾਨ, ਅਧਿਆਪਕ-ਮਾਪੇ ਦੀ ਇੱਕੋ ਸਮੇਂ ਹੋਵੇਗੀ ਮਿਲਣੀ

ਕੱਲ੍ਹ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਮੀਟਿੰਗ ਹੋਵੇਗੀ। ਜਿਹਨਾਂ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ, ਉਹਨਾਂ ਨੂੰ 2 ਘੰਟੇ ਦੀ ਛੁੱਟੀ ਮਿਲੇਗੀ। ਇਹ ਛੁੱਟੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਦਿੱਤੀ ਜਾਵੇਗੀ। ਦੱਸ ਦਈਏ ਕਿ ਪਹਿਲੀ ਵਾਰ ਇਹ ਅਧਿਆਪਕ-ਮਾਪੇ ਮਿਲਣੀ ਪੂਰੇ ਪੰਜਾਬ ਵਿੱਚ ਇੱਕੋ ਸਮੇਂ ਹੋਣ ਜਾ ਰਹੀ ਹੈ।
ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਵੀ ਇਸ ਵਿੱਚ ਸ਼ਾਮਲ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ 24 ਦਸੰਬਰ ਨੂੰ ਪੰਜਾਬ ਭਰ ਦੇ ਸਕੂਲਾਂ ਵਿੱਚ ਮੈਗਾ ਪੀਟੀਐਮ ਦਾ ਆਯੋਜਨ ਕਰਨ ਜਾ ਰਹੇ ਹਾਂ…
ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਬੱਚੇ ਦੇ ਸਕੂਲ ਵਿੱਚ ਜ਼ਰੂਰ ਆਉਣਾ ਹੈ…ਬੱਚਿਆਂ ਦੇ ਭਵਿੱਖ ਬਾਰੇ ਤੁਹਾਨੂੰ ਪਤਾ ਲੱਗੇਗਾ…ਆਪਾਂ ਸਾਰਿਆਂ ਨੇ ਰਲ਼ ਕੇ ਪੰਜਾਬ ਨੂੰ ਰੰਗਲੇ ਦੇ ਨਾਲ-ਨਾਲ ਸਿੱਖਿਅਤ ਵੀ ਬਣਾਉਣਾ ਹੈ…।