News

ਸਰਕਾਰ ਵੱਲੋਂ ਕਿਸਾਨਾਂ ਨੂੰ ਅੰਦੋਲਨ ’ਚ ਸ਼ਾਮਲ ਹੋਣ ਤੋਂ ਰੋਕਣ ਦੀ ਕੋਸ਼ਿਸ਼, ਕਿਸਾਨਾਂ ਨੂੰ 50-50 ਲੱਖ ਦੇ ਨੋਟਿਸ

ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਸੰਭਲ ਦੇ ਐਸਡੀਐਮ ਨੇ ਛੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਮੁਚੱਲਕਾ ਭਰਨ ਲਈ ਨੋਟਿਸ ਭੇਜੇ ਗਏ ਹਨ। ਪਹਿਲਾਂ ਇਹਨਾਂ ਕਿਸਾਨਾਂ ਨੂੰ 50 ਲੱਖ ਰੁਪਏ ਦੇ ਨੋਟਿਸ ਭੇਜੇ ਗਏ ਹਨ ਪਰ ਹੁਣ ਇਸ ਨੋਟਿਸ ਨੂੰ ਸੋਧ ਦਿੱਤਾ ਗਿਆ ਹੈ।

ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਭੜਕਾ ਰਹੇ ਹਨ ਤੇ ਅਫ਼ਵਾਹ ਫੈਲਾ ਰਹੇ ਹਨ ਜਿਸ ਨਾਲ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਨੋਟਿਸ ਵਿੱਚ ਇਹਨਾਂ ਕਿਸਾਨਾਂ ਤੋਂ ਜਵਾਬ ਮੰਗਿਆ ਹੈ ਕਿ ਕਿਸਾਨਾਂ ਤੇ 1 ਸਾਲ ਤੱਕ ਸ਼ਾਂਤੀ ਕਾਇਮ ਰੱਖਣ ਦੇ 50 ਲੱਖ ਰੁਪਏ ਦਾ ਮੁਚੱਲਕਾ ਕਿਉਂ ਨਾ ਲਾਇਆ ਜਾਵੇ।

ਇਹ ਨੋਟਿਸ ਧਾਰਾ 111 ਅਧੀਨ 12 ਤੇ 13 ਦਸੰਬਰ ਨੂੰ ਭੇਜੇ ਗਏ ਹਨ। ਇਹ ਕਿਸਾਨ ਵੱਖੋ-ਵੱਖਰੀਆਂ ਕਿਸਾਨ ਜੱਥੇਬੰਦੀਆਂ ਦੇ ਮੈਂਬਰ ਹਨ। ਐਸਡੀਐਮ ਦੀਪੇਂਦਰ ਯਾਦਵ ਨੇ ਦਸਿਆ ਕਿ ਹਯਾਤ ਨਗਰ ਪੁਲਿਸ ਥਾਣੇ ਤੋਂ ਰਿਪੋਰਟ ਮਿਲੀ ਸੀ ਕਿ ਕੁਝ ਵਿਅਕਤੀ ਕਿਸਾਨਾਂ ਨੂੰ ਭੜਕਾ ਰਹੇ ਹਨ ਤੇ ਇਸ ਨਾਲ ਸ਼ਾਂਤੀ ਭੰਗ ਹੋਣ ਦਾ ਖਦਸ਼ਾ ਹੈ।

ਜਿਹੜੇ ਛੇ ਕਿਸਾਨਾਂ ਨੂੰ ਨੋਟਿਸ ਭੇਜੇ ਗਏ ਹਨ ਉਹਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਸੰਭਲ ਦੇ ਜ਼ਿਲ੍ਹਾ ਪ੍ਰਧਾਨ ਰਾਜਪਾਲ ਸਿੰਘ ਯਾਦਵ ਤੋਂ ਇਲਾਵਾ ਜੈਵੀਰ ਸਿੰਘ, ਬ੍ਰਹਮਚਾਰੀ ਯਾਦਵ, ਸਤੇਂਦਰ ਯਾਦਵ, ਰੌਦਾਸ ਤੇ ਵੀਰ ਸਿੰਘ ਸ਼ਾਮਲ ਹਨ।

ਇਨ੍ਹਾਂ ਸਾਰੇ ਕਿਸਾਨਾਂ ਨੇ ਮੁਚੱਲਕਾ ਭਰਨ ਤੋਂ ਇਨਕਾਰ ਕਰ ਦਿੱਤਾ ਹੈ। ਯਾਦਵ ਨੇ ਕਿਹਾ ਕਿ ਭਾਵੇਂ ਜੇਲ੍ਹ ਭੇਜ ਦਿੱਤਾ ਜਾਵੇ ਤੇ ਚਾਹੇ ਫਾਂਸੀ ਹੋ ਜਾਵੇ, ਅਸੀਂ ਕੋਈ ਗੁਨਾਹ ਨਹੀਂ ਕੀਤਾ। ਅਸੀਂ ਆਪਣੇ ਹੱਕ ਲਈ ਲੜ ਰਹੇ ਹਾਂ। ਅਸੀਂ ਕੋਈ ਰਕਮ ਨਹੀਂ ਭਰਾਂਗੇ।

Click to comment

Leave a Reply

Your email address will not be published. Required fields are marked *

Most Popular

To Top