News

ਸਰਕਾਰ ਬਣਨ ’ਤੇ ਬਸਪਾ ਕੋਟੇ ਤੋਂ ਹੋਵੇਗਾ ਇਕ ਡਿਪਟੀ ਸੀਐੱਮ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬੰਗਾ ਵਿਖੇ ਵੱਡੀ ਰੈਲੀ ਕੀਤੀ ਗਈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਨ ਤੇ ਇੱਕ ਡਿਪਟੀ ਸੀਐਮ ਦਾ ਚਿਹਰਾ ਬਸਪਾ ਤੋਂ ਹੋਵੇਗਾ। ਸਰਕਾਰ ਬਣਨ ਤੇ ਪੰਜਾਬ ਵਿੱਚ ਦੋ ਡਿਪਟੀ ਸੀਐਮ ਬਣਾਏ ਜਾਣਗੇ, ਜਿਹਨਾਂ ’ਚੋਂ ਇੱਕ ਡਿਪਟੀ ਮੁੱਖ ਮੰਤਰੀ ਬਸਪਾ ਪਾਰਟੀ ਦਾ ਬਣਾਇਆ ਜਾਵੇਗਾ।

ਦੂਜੇ ਡਿਪਟੀ ਸੀਐਮ ਨੂੰ ਲੈ ਕੇ ਸੁਖਬੀਰ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਦੂਜਾ ਡਿਪਟੀ ਸੀਐਮ ਹਿੰਦੂ ਚਿਹਰਾ ਹੋਵੇਗਾ। ਮੁੱਖ ਮੰਤਰੀ ਚੰਨੀ ਤੇ ਤੰਜ ਕੱਸਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸਿਰਫ਼ ਦੋ ਮਹੀਨੇ ਰਹਿ ਗਏ ਹਨ, ਸਾਨੂੰ ਕੋਈ ਮੰਜਾ ਬੁਣਨ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ, ਸਾਨੂੰ ਉਹ ਮੁੱਖ ਮੰਤਰੀ ਚਾਹੀਦਾ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾਵੇ।

ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਨਿਸ਼ਾਨੇ ਲਾਏ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਉਹ ਕਿਸੇ ਵੀ ਹਲਕੇ ਵਿੱਚ ਨਹੀਂ ਗਏ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਜਦੋਂ ਲੀਡਰ ਆਫ਼ ਹਾਊਸ ਸਨ ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ 2002 ਅਤੇ 2007 ਵਿੱਚ ਕਾਂਗਰਸ ਦੀ ਸਰਕਾਰ ਨੇ ਕੀਤਾ ਕੀ ਹੈ, ਕੋਈ ਪੰਜ ਚੀਜ਼ਾਂ ਗਿਣਾ ਦਿਓ ਤਾਂ ਕੁਝ ਵੀ ਨਹੀਂ ਦੱਸ ਸਕੇ ਸਨ, ਸਿਰਫ ਇਹੀ ਕਿਹਾ ਕਿ ਅਸੀਂ ਤਾਂ ਪੈਚਵਰਕ ਕੀਤਾ ਹੈ।

ਉਹਨਾਂ ਕਿਹਾ ਕਿ ਸਭ ਤੋਂ ਵੱਡੇ ਰੇਤ ਮਾਫ਼ੀਆ, ਜਾਅਲੀ ਸ਼ਰਾਬ ਵੇਚਣ ਵਾਲੇ ਤਾਂ ਇਹੀ ਹੈ ਅਤੇ ਗੁੰਡਾਗਰਦੀ ਕਰਨ ਤੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਖਜ਼ਾਨਾ ਵਿੱਚ ਕਮੀ ਨਹੀਂ ਜਦਕਿ ਇਹਨਾਂ ਦੀ ਨੀਅਤ ਵਿੱਚ ਹੀ ਕਮੀ ਹੈ।

ਸੁਖਬੀਰ ਬਾਦਲ ਨੇ ਆਪਣੀ ਸਰਕਾਰ ਦੇ ਸਮੇਂ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੇ ਅਜਿਹੇ ਫ਼ੈਸਲੇ ਕੀਤੇ, ਜਿਹੜੇ ਹਿੰਦੁਸਤਾਨ ਵਿੱਚ ਕਿਸੇ ਵੀ ਸਰਕਾਰ ਨ ਅੱਜ ਤੱਕ ਨਹੀਂ ਕੀਤੇ ਹਨ। ਕਿਸਾਨਾਂ ਦੀ ਆਵਾਜ਼ ਜੇਕਰ ਹੈ ਤਾਂ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ।

Click to comment

Leave a Reply

Your email address will not be published.

Most Popular

To Top