ਸਰਕਾਰ ਨੇ ਲੱਭੀ ਜ਼ਮੀਨ, ਆਮਦਨ ’ਚ ਹੋਵੇਗਾ ਕਰੋੜਾਂ ਰੁਪਏ ਦਾ ਵਾਧਾ: ਮੰਤਰੀ ਧਾਲੀਵਾਲ

 ਸਰਕਾਰ ਨੇ ਲੱਭੀ ਜ਼ਮੀਨ, ਆਮਦਨ ’ਚ ਹੋਵੇਗਾ ਕਰੋੜਾਂ ਰੁਪਏ ਦਾ ਵਾਧਾ: ਮੰਤਰੀ ਧਾਲੀਵਾਲ

ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਜ਼ਮੀਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ 26,300 ਏਕੜ ਜ਼ਮੀਨ, ਜੋ ਕਿ ਕਿਸੇ ਰਿਕਾਰਡ ਵਿੱਚ ਨਹੀਂ ਸੀ, ਸਾਡੇ ਮਹਿਕਮੇ ਨੇ ਲੱਭੀ ਹੈ।

ਇਸ ਦੀ ਬਜ਼ਾਰੀ ਕੀਮਤ ਤਕਰੀਬਨ 9200 ਕਰੋੜ ਬਣਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਅਜਾਈਂ ਪਈ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਹੋ ਰਹੀ ਹੈ। ਇਸ ਨਾਲ ਸੂਬੇ ਦੀ ਆਮਦਨ ਵਿੱਚ ਕਰੋੜਾਂ ਰੁਪਏ ਦੇ ਵਾਧੇ ਦਾ ਰਾਰ ਖੁੱਲ੍ਹ ਗਿਆ ਹੈ। ਹੁਣ ਉਸਦਾ ਦੂਜਾ ਪੜਾਅ ਸ਼ੁਰੂ ਕਰਨ ਜਾ ਰਹੇ ਹਨ ਅਤੇ ਪਹਿਲੇ ਪੜਾਅ ‘ਚ 9126 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਜਾ ਚੁੱਕਿਆ ਹੈ।

पंचायती जमीनों से 31 मई तक छोड़ो अवैध कब्जे वर्ना डाले जाएंगे पुराने खर्चे  और पर्चे | Bhagwant Mann | Punjab CM Bhagwant Mann On Panchayati Illegal  Land Encroachment - Dainik Bhaskar

ਇਸ ਦੇ ਨਾਲ ਹੀ ਮੰਤਰੀ ਧਾਲੀਵਾਲ ਵੱਲੋਂ ਇਕ ਵਟਸਐੱਪ ਨੰਬਰ (91151-16262) ਜਾਰੀ ਕੀਤੀ ਗਿਆ ਹੈ, ਜਿਸ ਰਾਹੀਂ ਕੋਈ ਵੀ ਵਿਅਕਤੀ ਨਾਜਾਇਜ਼ ਕਬਜ਼ਿਆਂ ਸੰਬੰਧੀ ਜਾਣਕਾਰੀ ਦੇ ਸਕਦਾ ਹੈ ਤਾਂ ਜੋ ਕਬਜ਼ੇ ਛਡਾਏ ਜਾਣ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਲੱਗ ਜਾਣ ਕਾਰਨ ਇਸ ਮੁਹਿੰਮ ਨੂੰ ਰੋਕਿਆ ਗਿਆ ਸੀ।

ਮੰਤਰੀ ਧਾਲੀਵਾਲ ਨੇ ਦੱਸਿਆ ਕਿ ਪੂਰੇ ਪੰਜਾਬ ‘ਚ ਕੁੱਲ 153 ਬਲਾਕ ਹਨ, ਜਿਨ੍ਹਾਂ ਵਿੱਚੋਂ 86 ਬਲਾਕ ‘ਚ ਟੀਮਾਂ ਨੇ ਆਪਣੀ ਜਾਂਚ ਕੀਤੀ। ਜਿਸ ਤੋਂ ਬਾਅਦ ਇਹ ਪਾਇਆ ਗਿਆ ਕਿ ਪੰਚਾਇਤੀ ਰਾਜ ਦੇ ਕਾਗਜ਼ਾਂ ਦੇ ਵਿੱਚ 26300 ਏਕੜ ਜ਼ਮੀਨ ਦਾ ਕੋਈ ਵੇਰਵਾ ਨਹੀਂ ਸੀ , ਜਿਸ ‘ਤੇ ਕਿਸੇ ਦੀ ਮਲਕੀਅਤ ਨਹੀਂ ਸੀ ਅਤੇ ਨਾਂ ਸਰਕਾਰ ਨੂੰ ਉਸ ਬਾਰੇ ਪਤਾ ਸੀ।

ਉਨ੍ਹਾਂ ਦੱਸਿਆ ਕਿ ਇਹ 26300 ਏਕੜ ਜ਼ਮੀਨ ਵਾਹੀਯੋਗ ਜ਼ਮੀਨ ਹੈ, ਜਿਸ ਤੋਂ ਸਰਕਾਰ ਵੱਡਾ ਲਾਭ ਲੈ ਸਕਦੀ ਸੀ ਪਰ ਇਸ ਜ਼ਮੀਨ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸੀ। ਇਸ ਮੁਹਿੰਮ ਤਹਿਤ ਇਹ ਜ਼ਮੀਨ ਕੱਢੀ ਗਈ ਹੈ ਅਤੇ ਇਸ ਦੀ ਬਾਜ਼ਾਰੀ ਕੀਮਤ 9200 ਕਰੋੜ ਰੁਪਏ ਹੈ। ਇਹ ਇਕ ਇਤਿਹਾਸ ਰਚਿਆ ਗਿਆ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਬਾਕੀ ਰਹਿੰਦੇ ਬਲਾਕਾਂ ਦੀ ਜਾਂਚ ਵੀ 31 ਦਸੰਬਰ ਤੱਕ ਪੂਰੀ ਕਰ ਦਿੱਤੀ ਜਾਵੇਗੀ।

Leave a Reply

Your email address will not be published.